Breaking NewsD5 specialInternationalNewsSportsTop News

ਬਾਰਟੀ ਨੇ ਸਿਡਨੀ ਟੂਰਨਾਮੈਂਟ ਤੋਂ ਨਾਮ ਲਿਆ ਵਾਪਸ, ਮੈਲਬੋਰਨ ਲਈ ਰਵਾਨਾ

ਮੈਲਬੋਰਨ : ਐਡੀਲੇਡ ਇੰਟਰਨੈਸ਼ਨਲ ‘ਚ ਸਿੰਗਲਜ਼ ਤੇ ਡਬਲਜ਼ ਦੋਵੇਂ ਖ਼ਿਤਾਬ ਜਿੱਤਣ ਤੋਂ ਬਾਅਦ ਚੋਟੀ ਦੀ ਰੈਂਕਿੰਗ ਵਾਲੀ ਐਸ਼ ਬਾਰਟੀ ਨੇ ਸਿਡਨੀ ਟੈਨਿਸ ਕਲਾਸਿਕ ਤੋਂ ਨਾਮ ਵਾਪਸ ਲੈ ਲਿਆ ਹੈ। ਹੁਣ ਉਹ ਆਸਟਰੇਲੀਆਈ ਓਪਨ ਲਈ ਸਿੱਧੇ ਮੈਲਬੋਰਨ ਜਾਵੇਗੀ। ਐਡੀਲੇਡ ਤੋਂ ਸਿੱਧੇ ਮੈਲਬੋਰਨ ਜਾਣਾ ਵੈਸੇ ਵੀ ਕਾਫ਼ੀ ਸੌਖਾ ਹੈ ਤੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ‘ਚ ਉਹ ਤਰੋਤਾਜ਼ਾ ਹੋ ਕੇ ਉਤਰਨਾ ਚਾਹੁੰਦੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਇਹ ਹਫ਼ਤਾ ਅਸਧਾਰਨ ਰਿਹਾ ਹੈ। ਅਸੀਂ ਕਈ ਸਿੰਗਲ ਤੇ ਡਬਲਜ਼ ਮੈਚ ਖੇਡੇ ਤੇ ਕੋਰਟ ‘ਤੇ ਕਾਫ਼ੀ ਸਮਾਂ ਬਿਤਾਇਆ। ਆਸਟਰੇਲੀਆਈ ਓਪਨ ਲਈ ਤਿਆਰੀ ਚੰਗੀ ਹੈ।

ਐਕਸ਼ਨ ’ਚ ਬਿਕਰਮ ਮਜੀਠੀਆ, ਨਿਕਲਿਆ ਬਾਹਰ, ਦਿੱਤਾ ਚੰਨੀ ਤੇ ਸਿੱਧੂ ਨੂੰ ਠੋਕਵਾ ਜਵਾਬ | D5 Channel Punjabi

ਬਾਰਟੀ ਨੇ ਐਲੇਨਾ ਰਿਬਾਕਿਨਾ ਨੂੰ 6-3, 6-2 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਸਿੰਗਲ ਖ਼ਿਤਾਬ ਜਿੱਤਿਆ। ਡਬਲਜ਼ ‘ਚ ਉਨ੍ਹਾਂ ਨੇ ਸਟੋਰਮ ਸੈਂਡਰਸ ਨਾਲ ਮਿਲ ਕੇ ਖ਼ਿਤਾਬ ਆਪਣੇ ਨਾਂ ਕੀਤਾ। ਮੈਲਬੋਰਨ ‘ਚ ਇਕ ਹੋਰ ਟੂਰਨਾਮੈਂਟ ‘ਚ ਚੋਟੀ ਦੇ ਖਿਡਾਰੀ ਰਾਫੇਲ ਨਡਾਲ ਨੇ ਅਮਰੀਕਾ ਦੇ ਮੈਕਸਿਮ ਕ੍ਰੇਸੀ ਨੂੰ 7-6, 6-3 ਨਾਲ ਹਰਾਇਆ। ਜਦਕਿ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੇ ਵੈਰੋਨੀਕਾ ਕੁਡੇਮੇਟੋਵਾ ਨੂੰ 6-2, 6-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਐਡੀਲੇਡ ਇੰਟਰਨੈਸ਼ਨਲ ਪੁਰਸ਼ ਫਾਈਨਲ ‘ਚ ਗਾਏਲਾ ਮੋਫਿਲਸ ਨੇ ਕਾਰੇਨ ਖਾਚਾਨੋਵ ਨੂੰ 6-4, 6-4 ਨਾਲ ਹਰਾਇਆ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button