Breaking NewsD5 specialNewsPunjab

ਬਾਪੂਧਾਮ ‘ਚ 6 ਕੋਰੋਨਾ ਪੌਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਚੰਡੀਗੜ੍ਹ : ਸ਼ਹਿਰ ਦੇ ਬਾਪੂਧਾਮ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਰਵਾਰ ਸਵੇਰੇ ਬਾਪੂਧਾਮ ਕਲੌਨੀ ਤੋਂ 6 ਹੋਰ ਮਾਮਲੇ ਸਾਹਮਣੇ ਆਏ ਹਨ। ਇਹਨਾਂ ‘ਚ 8,12,15,16,17 ਸਾਲ ਦੇ ਬੱਚੇ ਅਤੇ 53 ਸਾਲ ਦਾ ਪੁਰਸ ਸ਼ਾਮਿਲ ਹੈ। ਦੱਸ ਦਈਏ ਕਿ ਇਕੱਲੇ ਬਾਪੂਧਾਮ ਤੋਂ ਹੀ ਇਨ੍ਹਾਂ ਸਭ ਨੂੰ ਮਿਲਾ ਕੇ 216 ਮਰੀਜ ਹੁਣ ਤੱਕ ਕਰੋਨਾ ਦੇ ਸਾਹਮਣੇ ਆ ਚੁੱਕੇ ਹਨ।

🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156

ਬਾਪੂਧਾਮ ‘ਚ ਹਰ ਦਿਨ ਮਰੀਜਾਂ ਦੀ ਗਿਣਤੀ ਵਧਣ ਵਲੋਂ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ। ਉੱਥੇ ਹੀ ਸੈਕਟਰ – 15 ਦੀ 91 ਸਾਲਾ ਬਜ਼ੁਰਗ ਮਹਿਲਾ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਮਹਿਲਾ ਗਰਦਨ ‘ਚ ਫਰੈਕਚਰ ਦੇ ਚੱਲਦਿਆਂ ਮੋਹਾਲੀ ਦੇ ਮੈਕਸ ਹਸਪਤਾਲ ‘ਚ ਐਡਮਿਟ ਹੋਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button