Breaking NewsD5 specialIndiaNewsPoliticsPunjab

ਬਾਦਲ ਆਪਣੀਆਂ ਆਦਤਾਂ ਕਾਰਨ ਖਾ ਰਹੇ ਹਨ ਲੋਕਾਂ ਤੋਂ ਜੁੱਤੀਆ : ਖਹਿਰਾ

ਲੰਬੀ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਵਾਲੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਲੋਕ ਬਾਦਲਾਂ ਉੱਤੇ ਤਾਂ ਜੁੱਤੀਆਂ ਸੁੱਟ ਰਹੇ ਹਨ। ਕਿਉਂਕਿ ਇਹ ਲੋਕ ਇਨਸਾਫ਼ ਪਸੰਦ ਲੋਕਾਂ ਨੂੰ ਆਈ.ਐਸ.ਆਈ. ਦੇ ਏਜੰਟ ਅਤੇ ਅੱਤਵਾਦੀ ਦੱਸ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਹਾਲ ਇਹ ਹੈ ਕਿ ਸੂਬੇ ਵਿੱਚ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਵਿਖੇ ਹੋ ਰਹੀ ਇੱਕ ਮਾਮੂਲੀ ਰੈਲੀ ਵਿੱਚ ਪਹੁੰਚਣ ਲਈ ਲੋਕਾਂ ਦੀਆਂ ਤਰਲੇ ਮਿੰਨਤਾ ਕੱਢ ਰਹੇ ਹਨ। ਸੁਖਪਾਲ ਖਹਿਰਾ ਇੱਥੇ ਪਿੰਡ ਬੁਰਜ ਸਿੱਧਵਾਂ ਵਿਖੇ ਸਿੱਖ ਸੰਗਤ ਨੂੰ 7 ਅਕਤੂਬਰ ਵਾਲੇ ਦਿਨ ਕੋਟਕਪੁਰਾ ਤੋਂ ਬਰਗਾੜੀ ਤੱਕ ਕੱਢੇ ਜਾਣ ਵਾਲੇ ਮਾਰਚ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਨ ਆਏ ਹੋਏ ਸਨ।

Read Also ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨਾਲ ਕੁਚਲੇ ਬੱਚੇ ਦੀ ਮੌਤ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 7 ਅਕਤੂਬਰ ਤੱਕ ਬੇਅਦਬੀ ਅਤੇ ਉਸ ਤੋਂ ਬਾਅਦ ਗੋਲੀ ਕਾਂਡ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਹਮਖਿਆਲੀ ਲੋਕਾਂ ਤੇ ਪਾਰਟੀਆਂ ਨੂੰ ਨਾਲ ਲੈ ਕੇ ਬਰਗਾੜੀ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕੱਢਣਗੇ ਤੇ ਜਿਸ ਰਾਹ ਤੋਂ ਇਹ ਰੋਸ ਮਾਰਚ ਨਿਕਲੇਗਾ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਰਾਹਾਂ ਤੋਂ ਪੰਜਾਬ ਸਰਕਾਰ ਅਤੇ ਬਾਦਲਾਂ ਦੀ ਮਿਲੀ ਭੁਗਤ ਤੋਂ ਜਾਣੂ ਕਰਵਾਇਆ ਜਾਏਗਾ।

ਉਨ੍ਹਾਂ ਕਿਹਾ ਕਿ 7 ਅਕਤੂਬਰ ਵਾਲੇ ਦਿਨ ਕੋਟਕਪੁਰਾ ਵਿਖੇ ਪਹੁੰਚਣ ਵਾਲੇ ਲੋਕ ਇਨਸਾਫ਼ ਪਸੰਦ ਤੇ ਜਾਗਦੀਆਂ ਜ਼ਮੀਰਾਂ ਵਾਲੇ ਹਨ ਪਰ ਉਸੇ ਦਿਨ ਪਟਿਆਲਾ ਵਿਖੇ ਪਹੁੰਚਣ ਵਾਲੇ ਲੋਕ ਮਸੰਦ ਅਤੇ ਕਿੱਲਿਆਂਵਾਲੀ ਵਿਖੇ ਪਹੁੰਚਣ ਵਾਲੇ ਡੋਗਰੇ ਹਨ। ਖਹਿਰਾ ਅਨੁਸਾਰ ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਇਨਸਾਫ਼ ਪਸੰਦ ਲੋਕਾਂ ਦਾ ਸਾਥ ਦੇਣਾ ਹੈ ਜਾਂ ਡੋਗਰਿਆਂ ਤੇ ਮਸੰਦਾਂ ਦਾ। ਸੁਖਪਾਲ ਖਹਿਰਾ ਨੇ ਮੌਕੇ ’ਤੇ ਚੌਕਾ ਮਾਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਕਿੰਨੀ ਪਤਲੀ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਮਪੁਰਾ ਫੂਲ ਦੀ ਜਿਸ ਮੀਟਿੰਗ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵਿਚ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਪਟਿਆਲੇ ਜਾਣ ਲਈ ਹਾੜੇ ਕੱਢ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button