‘ਬਾਦਲਾਂ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਹਨ ਪੰਜਾਬ ਦੀ ਬਰਬਾਦੀ ਦੀ ਅਸਲੀ ਜੜ੍ਹ’
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਆਬਕਾਰੀ ਸਮੇਤ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਸ਼ਰੇਆਮ ਲੁੱਟ ਦੀ ਅਸਲੀ ਜੜ ਖ਼ੁਦ ਮੁੱਖ ਮੰਤਰੀ ਹਨ। ਕੈਪਟਨ ਅਮਰਿੰਦਰ ਸਿੰਘ ਜਿੰਨੀ ਛੇਤੀ ਕੁਰਸੀ ਤੋਂ ਉੱਤਰਨਗੇ, ਇਸੇ ਵਿਚ ਹੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਹੈ। ਚੀਮਾ ਨੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ ਨੂੰ ਕਿਹਾ ਕਿ ਉਹ ਅਫ਼ਸਰਾਂ ਨਾਲ ਖਹਿਬੜਨ ਦੀ ਥਾਂ ਆਪਣੀ ਹਾਈਕਮਾਨ ਉੱਤੇ ਕੈਪਟਨ ਨੂੰ ਚੱਲਦਾ ਕਰਨ ਲਈ ਫ਼ੈਸਲਾਕੁਨ ਦਬਾਅ ਬਣਾਉਣ ਅਤੇ ਜਾਂ ਫਿਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਆਪਣੇ ਰੁਤਬੇ ਅਹੁਦੇ ਕੁਰਬਾਨ ਕਰਨ ਦੀ ਜੁਰਅਤ ਦਿਖਾਉਣ।
Chief Secretary | ਮੁੱਖ ਸਕੱਤਰ ਦੀ ਖੁੱਲ੍ਹ ਗਈ ਪੋਲ, ਕਿੱਧਰ ਗਿਆ 600 ਕਰੋੜ? Sukhpal Khaira ਦੀ ਸਿੱਧੀ ਚੁਣੌਤੀ
ਹਰਪਾਲ ਸਿੰਘ ਚੀਮਾ ਵੀਰਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਹਰਚੰਦ ਸਿੰਘ ਬਰਸਟ, ਮਨਜੀਤ ਸਿੰਘ ਸਿੱਧੂ, ਬੁਲਾਰਾ ਗੋਬਿੰਦਰ ਮਿੱਤਲ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਜਿਵੇਂ ਅਕਾਲੀ-ਭਾਜਪਾ ਰਾਜ ‘ਚ ਸੁਖਬੀਰ ਸਿੰਘ ਬਾਦਲ ਸਾਰੇ ਮਾਫ਼ੀਏ ਦਾ ‘ਸਰਗਨਾ’ ਸੀ, ਉਸੇ ਭੂਮਿਕਾ ‘ਚ ਹੁਣ ਕੈਪਟਨ ਅਮਰਿੰਦਰ ਸਿੰਘ ਹਨ। ਚੀਮਾ ਮੁਤਾਬਿਕ, ”ਇਹ ਜੋ ਅਫ਼ਸਰ ਅਤੇ ਮੰਤਰੀ-ਵਿਧਾਇਕ ਬਿੱਲੀਆਂ ਵਾਂਗ ਲੜ ਰਹੇ ਹਨ, ਇਹ ਸਭ ਤਾਂ ‘ਮੋਹਰੇ’ ਹਨ ਅਸਲੀ ‘ਅਲੀਬਾਬਾ’ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਹਨ। ਜੋ ਆਪਣੇ ਕਿਸੇ ਸ਼ਾਹੀ ਫਾਰਮ ਹਾਊਸ ‘ਚ ਬੈਠ ਕੇ ਨੀਰੋ ਵਾਂਗ ਨਜ਼ਾਰੇ ਲੈ ਰਹੇ ਹਨ।
NEWS BULLETIN || ਹੋਰ ਭਖਿਆ Chief Secretary ਦਾ ਮਾਮਲਾ, POLICE ਮੁਲਾਜ਼ਮਾਂ ‘ਤੇ ਕਿਉਂ ਹੋਈ ਵੱਡੀ ਕਾਰਵਾਈ ?
ਦਰਬਾਰੀ ਕਿਵੇਂ ਜੂਤ-ਪਤਾਣ ਹੋ ਰਹੇ ਹਨ ਅਤੇ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਕਾਰਨ ਪੰਜਾਬ ਦੇ ਲੋਕ ਕਿਵੇਂ ਤ੍ਰਾਹ-ਤ੍ਰਾਹ ਕਰ ਰਹੇ ਹਨ, ‘ਮਹਾਰਾਜੇ’ ਨੂੰ ਕੋਈ ਪ੍ਰਵਾਹ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਘੱਟੋ-ਘੱਟ ਆਪਣੀ ਲੋਕੇਸ਼ਨ ਹੀ ਜਨਤਕ ਕਰ ਦੇਣ। ਹਰਪਾਲ ਸਿੰਘ ਚੀਮਾ ਨੇ ਕਾਂਗਰਸੀਆਂ ਮੰਤਰੀਆਂ-ਵਿਧਾਇਕਾਂ ਨੂੰ ਕਿਹਾ ਕਿ ਜੇਕਰ ਤਿੰਨ ਸਾਲਾਂ ਬਾਅਦ ਸੱਚਮੁੱਚ ਹੀ ਉਨ੍ਹਾਂ ਅੰਦਰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਲਈ ਦਰਦ ਜਾਗਿਆ ਹੈ ਤਾਂ ਹੁਣ ਉਹ ਇਸ ਬਿਮਾਰੀ ਦੀ ਜੜ ਵੱਢ ਕੇ ਹੀ ਦਮ ਲੈਣ। ਹਰਪਾਲ ਸਿੰਘ ਚੀਮਾ ਨੇ ਕਿਹਾ, ”ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਅਗਨ ਪ੍ਰੀਖਿਆ ਹੁਣ ਸ਼ੁਰੂ ਹੋ ਚੁੱਕੀ ਹੈ। ਮੋਹ ‘ਚ ਸੈਟਿੰਗ ਕਰ ਗਏ ਜਾਂ ਮੁਕੱਦਮਿਆਂ ਤੋਂ ਡਰ ਕੇ ਅੱਧ ਵੱਟਿਓ ਪਿੱਛੇ ਹਟ ਗਏ ਤਾਂ ਪੰਜਾਬ ਦੇ ਲੋਕਾਂ ਲਈ ਇਹ ਕੈਪਟਨ-ਬਾਦਲਾਂ ਤੋਂ ਵੀ ਵੱਡੇ ਖਲਨਾਇਕ ਹੋਣਗੇ।”
Exclusive Interview on SHO Baljinder Singh Khanna dispute || SHO ਖੰਨਾ ‘ਤੇ ਧਮਾਕੇਦਾਰ INTERVIEW
ਚੀਮਾ ਨੇ ਸੂਬੇ ‘ਚੋਂ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨ ਲਈ ਦਿੱਲੀ ਅਤੇ ਤਾਮਿਲਨਾਡੂ ਸਰਕਾਰਾਂ ਵਾਂਗ ਪੰਜਾਬ ‘ਚ ਵੀ ਸਰਕਾਰੀ ਸ਼ਰਾਬ ਨਿਗਮ ਬਣਾਉਣ ਅਤੇ ਸ਼ਰਾਬ ਤੋਂ ਹੁੰਦੀ ਆਮਦਨੀ ‘ਚ 6200 ਕਰੋੜ ਰੁਪਏ ਦੀ ਥਾਂ 18000 ਕਰੋੜ ਰੁਪਏ ਦਾ ਵਾਧਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ।
ਹਰਪਾਲ ਸਿੰਘ ਚੀਮਾ ਨੇ ਆਬਕਾਰੀ ਸਮੇਤ ਬਾਕੀ ਸਾਰੇ ਮਾਫ਼ੀਏ ਵੱਲੋਂ ਪੰਜਾਬ ਦੀ ਲੁੱਟ ਬਾਰੇ ਸਿੱਧਾ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਹਾਈਕੋਰਟ ਦੇ ਮੌਜੂਦਾ ਜੱਜਾਂ ਦਾ ‘ਇਨਕੁਆਰੀ ਕਮਿਸ਼ਨ’ ਬਿਠਾਉਣ ਦੀ ਮੰਗ ਕੀਤੀ ਜੋ ਸਮਾਂਬੱਧ ਰਿਪੋਰਟ ਦੇਵੇ। ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਮਾਫ਼ੀਆ ਅਤੇ ਉਨ੍ਹਾਂ ਦੇ ਆਲਾ ਅਫ਼ਸਰਾਂ-ਸਿਆਸਤਦਾਨਾਂ ਦੇ ਬਚਾਅ ਲਈ ਅਜਿਹਾ ਨਾ ਕੀਤਾ ਤਾਂ ਆਮ ਆਦਮੀ ਪਾਰਟੀ 2022 ਵਿਚ ਸੱਤਾ ‘ਚ ਆਉਣ ਉਪਰੰਤ ਸਭ ਤੋਂ ਪਹਿਲਾਂ ਇਹ ਜਾਂਚ ਕਮਿਸ਼ਨ ਬੈਠਾਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.