Breaking NewsD5 specialIndiaNewsPoliticsPunjab

ਬਾਦਲਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨਗੇ ਨਵੇਂ ਜਥੇਦਾਰ?

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਨੂੰ ਸਿਰ ਮੱਥੇ ਕਬੂਲ ਕਰ ਲਿਆ ਹੈ ਪਰ ਨਾਲ ਦੀ ਨਾਲ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਹੁਣ ਬਾਦਲਾਂ ਨੂੰ ਜਾਂ ਅਕਾਲੀ ਦਲ ਦੇ ਕਿਸੇ ਵੀ ਨੁਮਾਇੰਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲ਼ਬ ਕੀਤਾ ਜਾਵੇਗਾ ਤਾਂ ਤੁਸੀਂ ਆਪ ਹੀ ਸੁਣ ਲਓ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ…

ਤਾਂ ਹੁਣ ਵਿਦਵਾਨਾਂ ਦੀ ਰਾਇ ਨਾਲ ਕਾਰਜਕਾਰੀ ਜਥੇਦਾਰ ਬਾਦਲਾਂ ਨੂੰ ਵੀ ਤਲ਼ਬ ਕਰ ਸਕਦੇ ਹਨ। ਜਿਸ ਉੱਤੇ ਵੱਡੀ ਚਰਚਾ ਛਿੜਨੀ ਲਾਜ਼ਮੀ ਹੈ ਰਾਮ ਰਹੀਮ ਨੂੰ ਮਾਫ਼ੀ, ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪਾਠ ਕਰਦੀ ਸੰਗਤ ‘ਤੇ ਗੋਲੀ ਚਲਾਉਣ ਸਮੇਤ ਸ਼੍ਰੋਮਣੀ ਕਮੇਟੀ ਅਤੇ ਪੰਥ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਸਮਝਣਾ, ਤਮਾਮ ਇਲਜ਼ਾਮ ਬਾਦਲ ਪਰਿਵਾਰ `ਤੇ ਲੱਗਦੇ ਆਏ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਬਾਦਲਾਂ ਦੇ ਖ਼ਾਸਮ ਖ਼ਾਸ ਸੀਨੀਅਰ ਅਕਾਲੀ ਲੀਡਰ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਥਾਂ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਸੀ। ਜਦੋਂ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰਦਿਆਂ। ਬਾਦਸ਼ਾਹ ਦਰਵੇਸ਼ ਦੀ ਪਦਵੀ ਦੇ ਦਿੱਤੀ ਸੀ ਉਂਗਲ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀ ਇਸ ਕਾਰਵਾਈ ‘ਤੇ ਉੱਠਣੀ ਲਾਜ਼ਮੀ ਸੀ ਅਜਿਹੇ ਵਿੱਚ

Read Also ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨਵਜੋਤ ਸਿੱਧੂ, ਬਾਦਲਾਂ ਨੂੰ ਪੰਥ ‘ਚੋਂ ਛੇਕੋ

ਕੀ ਗਿ. ਹਰਪ੍ਰੀਤ ਸਿੰਘ ਬਾਦਲਾਂ ਨੂੰ ਤਲਬ ਕਰਨ ਦੀ ਜੁਰੱਅਤ ਰੱਖਣਗੇ ?

ਕੀ ਕਾਰਜਕਾਰੀ ਜਥੇਦਾਰ ਦੇ ਜ਼ਰੀਏ ਬਾਦਲ ਕੋਈ ਨਵੀਂ ਚਾਲ ਖੇਡ ਰਹੇ ਨੇ?

ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣਾ ਸੁਝਾਅ ਜ਼ਰੂਰ ਦਿਓ ?

ਅਸੀਂ ਕਾਰਜਕਾਰੀ ਜਥੇਦਾਰ ਅਤੇ ਸਿੱਖ ਕੌਮ ਨਾਲ ਜੁੜੀ ਹਰ ਅਹਿਮ ਖ਼ਬਰ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ…

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button