Breaking NewsD5 specialNewsPunjab

ਬਾਦਲਾਂ ਦੀ ਓਰਬਿਟ ਬੱਸ ਦਾ ਨਵਾਂ ਕਾਂਡ (ਵੀਡੀਓ)

ਸੰਗਰੂਰ : ਅਕਸਰ ਹੀ ਪ੍ਰਾਈਵੇਟ ਤੇ ਸਰਕਾਰੀ ਬੱਸ ਚਾਲਕ ‘ਚ ਅੱਡੇ ‘ਤੇ ਪਹਿਲਾਂ ਬੱਸ ਲਗਾਉਣ ਨੂੰ ਦੇ ਸਬੰਧ ‘ਚ ਵਿਵਾਦ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀ ਹਨ। ਤਾਜਾ ਮਾਮਲਾ ਸੰਗਰੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਔਰਬਿਟ ਕੰਪਨੀ ਤੇ ਸਰਕਾਰੀ ਬੱਸ ਦੇ ਕਰਮਚਾਰੀਆਂ ਵਿਚਕਾਰ ਅੱਡੇ ਬੱਸ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ ਹੈ। ਦੇਖਦੇ ਹੀ ਦੋਨਾਂ ਧਿਰਾਂ ਵਿਚਕਾਰ ਗਾਲੀ ਗਲੋਚ ਸ਼ੁਰੂ ਹੋਇਆ ਵਿਵਾਦ ਟਕਰਾਅ ‘ਚ ਤਬਦੀਲ ਹੋ ਗਿਆ, ਜਿਸ ‘ਚ ਦੋਨਾਂ ਬੱਸਾਂ ਦੇ ਸ਼ੀਸ਼ੇ ਤੱਕ ਟੁੱਟ ਗਏ।

Read Also ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਮਿਲਿਆ ਮੇਵਾ? (ਵੀਡੀਓ)

ਇਸ ਟਕਰਾਅ ‘ਚ ਔਰਬਿਟ ਦਾ ਡਰਾਇਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸੰਗਰੂਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਦੋਨਾਂ ਪੱਖਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਈਵੇਟ ਔਰਬਿਟ ਕੰਪਨੀ ਤੇ ਪੀਆਰਟੀਸੀ ਬੱਸ ਦੇ ਕਰਮਚਾਰੀਆਂ ਹੋਏ ਟਕਰਾਅ ਦੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਜਾਂਚ ਤੋਂ ਬਆਦ ਹੀ ਪਤਾ ਲੱਗੇ ਕਿ ਆਖਿਰਕਾਰ ਕਸ਼ੂਰ ਕਿਸ ਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button