NewsBreaking NewsD5 specialIndiaPoliticsPunjab

ਬਾਦਲਾਂ ਅਤੇ ਟਕਸਾਲੀਆਂ ਦੇ ਫਸੇ ਹੋਏ ਪੇਚੇ ‘ਚ ਛੋਟੇ ਆਗੂਆਂ ਦੀ ਨਜ਼ਰ ਟਕਸਾਲੀਆਂ ਦੀਆਂ ਕੁਰਸੀਆਂ ‘ਤੇ

ਪਟਿਆਲਾ : ਇਹਨੀ ਦਿਨੀ ਸ਼੍ਰੋਮਣੀ ਅਕਾਲੀ ਦੱਲ ਦੇ ਚਾਰ ਟਕਸਾਲੀ ਆਗੂਆਂ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਪਾਰਟੀ ਅੰਦਰ ਘਮਾਸਾਨ ਮਚਾ ਰੱਖਿਆ ਹੈ । ਪਾਰਟੀ ਦੇ ਤਿੰਨ ਟਕਸਾਲੀ ਆਗੂਆਂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਸਮੇਤ ਬ੍ਰਹਮਪੁਰਾ ਦੇ ਪੁੱਤਰ ਤੇ ਸਾਬਕਾ ਅਕਾਲੀ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਡਾ. ਅਜਨਾਲਾ ਦੇ ਪੁੱਤਰ ਤੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਵੀ ਬਗਾਵਤੀ ਸੁਰ ਅਪਣਾਏ ਹੋਏ ਨੇ । ਇਹਨਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਾਰਾਜ਼ਗੀ ਜਾਹਰ ਕਰਨ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਚ ਸੌਦਾ ਸਾਧ ਨੂੰ ਉਸਦੇ ਬਿਨਾਂ ਮਾਫੀ ਮੰਗਿਆਂ ਪਹਿਲਾਂ ਮਾਫ ਕਰਨ ਤੇ ਫਿਰ ਮਾਫੀਨਾਮਾਂ ਵਾਪਸ ਲੈਣ ਦੇ ਮੁੱਦੇ ਤੇ ਸਖਤ ਇਤਰਾਜ਼ ਜਤਾ ਕੇ ਅਕਾਲੀ ਦਲ ਤੇ ਬਾਦਲਾਂ ਨੂੰ ਸਿਆਸੀ ਸੰਕਟ ‘ਚ ਪਾ ਰੱਖਿਐ । ਇਧਰ ਇਹ ਸਭ ਦੇਖ ਕੇ ਮਾਝੇ ਦੇ ਉਨ੍ਹਾਂ ਅਕਾਲੀਆਂ ਦੀਆਂ ਵਾਛਾਂ ਖਿਲ ਗਈਆਂ ਨੇ ਜਿਹੜੇ ਪਿਛਲੇ ਲੰਮੇ ਸਮੇ ਤੋਂ ਇਨ੍ਹਾਂ ਟਕਸਾਲੀਆਂ ਦੇ ਅਹੁਦਿਆਂ ਤੇ ਅੱਖ ਰੱਖੀ ਬੈਠੇ ਸਨ । ਇਸ ਸਾਰੇ ਝਗੜੇ ਦੀ ਨਜ਼ਰਸਾਨੀ ਕਰਨ ਤੇ ਸਾਨੂੰ ਪਤਾ ਲੱਗੇਗਾ ਕਿ ਇਸ ਦੀ ਸ਼ੁਰੂਆਤ ਹੋਈ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ‘ਤੇ ।

Read Also ਮਾਝੇ ਵਾਲੇ ਠੋਕਣਗੇ ਬਾਦਲਾਂ ਦੀ ਮੰਜੀ!

ਭਾਂਵੇਂ ਕਿ ਢੀਂਡਸਾ ਨੇ ਇਹ ਅਸਤੀਫਾ ਆਪਣੀ ਸਿਹਤ ਖ਼ਰਾਬੀ ਦਾ ਹਵਾਲਾ ਦਿੰਦਿਆਂ ਦਿੱਤਾ ਸੀ ਪਰ ਅੰਦਰ ਖਾਤੇ ਪਹਿਲਾਂ ਉਹਨਾਂ ਨੂੰ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਫਿਰ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਅਕਾਲੀ ਦਲ ਦੀ ਸਰਗਰਮ ਸਿਆਸਤ ਵਿੱਚ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ । ਇਸ ਤੋਂ ਕੁਝ ਦਿਨ ਬਾਅਦ ਹੀ ਉਕਤ ਤਿੰਨ ਅਕਾਲੀ ਟਕਸਾਲੀਆਂ ਦੀ ਤਿੱਕੜੀ ਨੇ ਇੱਕ ਪੱਤਰਕਾਰ ਸਮੇਲਨ ਕਰਕੇ ਅਕਾਲੀ ਦਲ ਤੇ ਸੁਖਬੀਰ ਦੀ ਪ੍ਰਧਾਨਗੀ ਤੇ ਕਈ ਸਵਾਲ ਚੁੱਕ ਦਿੱਤੇ । ਭਾਂਵੇਂ ਕਿ ਉਸ ਤੋਂ ਬਾਅਦ ਇਨ੍ਹਾਂ ਨੂੰ ਵੀ ਕਈ ਅਕਾਲੀ ਆਗੂਆਂ ਨੇ ਮਨਾਉਣ ਦੇ ਯਤਨ ਕੀਤੇ ਪਰ ਇਸ ਦੇ ਬਾਵਜੂਦ ਇਸ ਤਿੱਕੜੀ ਨੇ ਇਥੋਂ ਤੱਕ ਨਾਰਾਜ਼ਗੀ ਜਾਹਰ ਕੀਤੀ ਕਿ ਇਹਨਾਂ ਨੇ ਅਕਾਲੀ ਦਲ ਦੀ ਉਸ ਰੈਲੀ ਵਿੱਚ ਵੀ ਹਾਜ਼ਰੀ ਨਹੀਂ ਲਵਾਈ ਜਿਸ ਵਿੱਚ ਪਹੁੰਚਣ ਲਈ ਵੱਡੇ ਬਾਦਲ ਨੇ ਲੋਕਾਂ ਦੀਆਂ ਇਥੋਂ ਤੱਕ ਮਿਨਤਾਂ ਕੀਤੀਆਂ ਸਨ ਕਿ “ਜਰੂਰ ਪਹੁੰਚਿਓ, ਇਹ ਸਾਡੀ ਇੱਜਤ ਦਾ ਸਵਾਲ ਹੈ” । ਇਸ ਸਭ ਦੌਰਾਨ ਇਹ ਸਾਫ ਹੁੰਦਾ ਦੇਖ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀਆਂ ਹੋਰ ਮਿਨਤਾਂ ਕਰਨ ਦੇ ਮੂਡ ਵਿੱਚ ਨਹੀਂ ਹਨ ਤਾਂ ਉਹਨਾਂ ਦੇ ਹਲਕਿਆਂ ਵਿਚਲੇ ਉਹਨਾਂ ਅਕਾਲੀਆਂ ਨੇ ਉਕਤ ਤਿਕੜੀ ਅਤੇ ਉਹਨਾਂ ਦੇ ਸਹਿਯੋਗੀਆਂ ਖਿਲਾਫ ਖੁੱਲ੍ਹ ਕੇ ਬੋਲਦਿਆਂ ਇਹਨਾਂ ਨੂੰ ਪਾਰਟੀ ਚੋਣ ਬਾਹਰ ਤੱਕ ਕੱਢਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਲੋਕ ਪਿਛਲੇ ਲੰਮੇ ਸਮੇ ਤੋਂ ਪਾਰਟੀ ‘ਚ ਉਕਤ ਤਿੱਕੜੀ ਦੀ ਥਾਂ ਲੈਣਾ ਚਾਹੁੰਦੇ ਸਨ ।

 

ਇਸ ਤਿੱਕੜੀ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕਰਨ ਵਾਲਿਆਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਾਣਜੇ ਅਲਵਿੰਦਰਪਾਲ ਸਿੰਘ ਪੱਖੋਕੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸਾਬਕਾ ਸੁਗਰਫੈੱਡ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਦੇ ਨਾਮ ਪ੍ਰਮੁੱਖਤਾ ਨਾਲ ਉਭਾਰ ਕੇ ਉਦੋਂ ਸਾਹਮਣੇ ਆਏ ਜਦੋਂ ਇਹਨਾਂ ਨੇ ਆਪੋ ਆਪਣੇ ਹਲਕਿਆਂ ਚ ਦੋ ਵਖ ਵੱਖ ਪੱਤਰਕਾਰ ਸਮੇਲਨ ਕਰ ਦਿੱਤੇ । ਇਹਨਾਂ ਲੋਕਾਂ ਦੀ ਇਹ ਮੰਗ ਸੀ ਕਿ ਇਹ ਲੋਕ ਉਸ ਆਗੂ ਦਾ ਸਾਥ ਕਦੇ ਵੀ ਨਹੀਂ ਦੇਣਗੇ ਜੋ ਪਾਰਟੀ ਵਿਰੋਧੀ ਗਤੀਵਿਧੀਆਂ ਕਰਨਗੇ ।ਬ੍ਰਹਮਪੁਰਾ ਦੇ ਭਾਣਜੇ ਪੱਖੋਕੇ ਤਾਂ ਆਪਣੇ ਮਾਮੇ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ ਆਪਣੀ ਲੋਕ ਸਭ ਸੀਟ ਤੋਂ ਅਸਤੀਫਾ ਦੇਣ ਕਿਉਂਕਿ ਉਹ ਲੋਕ ਸਭਾ ਮੈਂਬਰ ਪਾਰਟੀ ਦੀ ਟਿਕਟ ਤੇ ਚੋਂ ਲੜ ਕੇ ਬਣੇ ਹਨ । ਇੱਧਰ ਦੂਜੇ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਭਾਣਜੇ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਪੰਜ ਸਾਲਾਂ ਲਈ ਚੁਣ ਕੇ ਲੋਕ ਸਭਾ ਅੰਦਰ ਭੇਜਿਆ ਹੈ ਇਸ ਲਈ ਤਿਆਗ ਪੱਤਰ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਉਹਨਾਂ ਕਿਹਾ ਕਿ ਉਹ ਆਪਣੇ ਸਟੈਂਡ ਤੇ ਆਖਰੀ ਦਮ ਤਕ ਕਾਇਮ ਰਹਿਣਗੇ ।ਇਸ ਲਈ ਫਿਰ ਭਾਂਵੇਂ ਉਹ ਇਕੱਲੇ ਹੀ ਕਿਉਂ ਨਾ ਰਹਿ ਜਾਣ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button