Breaking NewsD5 specialNewsPoliticsPunjab

ਬਾਜਵਾ ਨੇ ਫਿਰ ਲਿਖੀ ਕੈਪਟਨ ਨੂੰ ਚਿੱਠੀ, ‘ਪੰਜਾਬ ਦਾ ਕਿਸਾਨ ਚੈਰਿਟੀ ਨਹੀਂ ਆਪਣਾ ਹੱਕ ਮੰਗ ਰਿਹਾ ਹੈ”

ਪਟਿਆਲਾ : ਪੰਜਾਬ ‘ਚ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਪੱਤਰ ਲਿਖ ਕੇ ਗੰਨਾ ਕਿਸਾਨਾਂ ਦਾ ਬਕਾਇਆ ਜ਼ਲਦ ਤੋਂ ਜ਼ਲਦ ਅਦਾਇਗੀ ਕਰਨ ਦੀ ਅਪੀਲ ਕੀਤੀ ਹੈ। ਬਾਜਵਾ ਨੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਵੀਡੀਓ ਜਾਰੀ ਕਰਕੇ ਕੈਪਟਨ ‘ਤੇ ਨਿਸ਼ਾਨਾ ਸਾਧਦੇ ਹੋਏ ਆਪਣੀ ਗੱਲ ਰੱਖੀ।

ਬਾਜਵਾ ਨੇ ਕਿਹਾ ਕਿ ਬਹੁਤ ਮਹੀਨਿਆਂ ਬਾਅਦ ਅਤੇ ਮੇਰੇ ਤੱਕ ਪਹੁੰਚ ਰਹੀ ਗੰਨਾ ਕਿਸਾਨਾਂ ਦੀ ਗੁਹਾਰ ਤੋਂ ਬਾਅਦ ਮਜ਼ਬੂਰੀ ਵਿੱਚ ਮੈਨੂੰ ਇਹ ਓਪਨ ਚਿੱਠੀ ਲਿਖਣੀ ਪੈ ਰਹੀ ਹੈ। ਬਾਜਵਾ ਨੇ ਸਾਰੇ ਕੋਆਪਰੇਟਿਵ, ਪ੍ਰਾਈਵੇਟ ਅਤੇ ਸਰਕਾਰੀ ਕਾਰਖਾਨਿਆਂ ਦੀ ਬਾਕੀ ਰਾਸ਼ੀ ਦਾ ਬਿਓਰਾ ਦਿੰਦੇ ਹੋਏ ਕਿਹਾ ਕਿ 70 ਹਜ਼ਾਰ ਪਰਿਵਾਰਾਂ ਤੱਕ 2 ਸਾਲ ਤੋਂ ਬਕਾਇਆ ਰਾਸ਼ੀ ਨਹੀਂ ਦਿੱਤੀ ਗਈ । ਬਾਜਵਾ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੇ ਸਰਕਾਰੀ ਕਾਰਖਾਨਿਆਂ ਦਾ 257.12 ਕਰੋੜ ਅਤੇ ਪ੍ਰਾਈਵੇਟ ਕਾਰਖਾਨਿਆਂ ਦਾ ਲੱਗਭੱਗ 328 ਕਰੋੜ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button