‘ਬਾਈਪੋਲਰ’ ਨਾਲ ਨਵਾਂ ਸੰਗੀਤਕ ਅਧਿਆਇ ਲੈ ਕੇ ਆਏ ਨਵਾਂਨ ਸੰਧੂ

ਮੋਹਾਲੀ, 17 ਜੂਨ 2026: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਨਵਾਂਨ ਸੰਧੂ ਨੇ ਆਪਣੇ ਨਵੇਂ ਐਲਬਮ ਬਾਈਪੋਲਰ ਨਾਲ ਸੰਗੀਤਕ ਸਫ਼ਰ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ ਹੈ। 13 ਗੀਤਾਂ ਨਾਲ ਸਜੇ ਇਸ ਐਲਬਮ ਵਿੱਚ ਨਵਾਂਨ ਨੇ ਆਧੁਨਿਕ ਜ਼ਿੰਦਗੀ ਦੇ ਵੱਖ-ਵੱਖ ਜਜ਼ਬਾਤਾਂ, ਤੇ ਤਜਰਬਿਆਂ ਦੇ ਕਈ ਰੰਗਾਂ ਨੂੰ ਸੰਗੀਤ ਰਾਹੀਂ ਪੇਸ਼ ਕੀਤਾ ਹੈ। ਪੰਜਾਬੀ ਸੰਗੀਤ ਨੂੰ ਹਿਪ-ਹਾਪ, ਆਰ ਐਂਡ ਬੀ, ਪੌਪ ਅਤੇ ਗਲੋਬਲ ਸਾਊਂਡ ਨਾਲ ਜੋੜਨ ਲਈ ਨਵਾਂਨ ਸੰਧੂ ਇੱਕ ਵਾਰ ਫਿਰ ਆਪਣੀ ਵਿਲੱਖਣ ਕਲਾ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ
ਐਲਬਮ ਵਿੱਚ ਧੰਦਾ ਨਿਓਲੀਵਾਲਾ, ਪਰਮ, ਮਿੱਕੀ ਸਿੰਘ, ਸਾਨਿਆ ਡੰਡੋਨਾ ਅਤੇ ਸ਼ਾਈ ਵਰਗੇ ਕਲਾਕਾਰਾਂ ਦਾ ਖ਼ਾਸ ਸਹਿਯੋਗ ਵੀ ਸ਼ਾਮਲ ਹੈ। ਬਾਈਪੋਲਰ ਮਹੱਤਵਾਕਾਂਕਸ਼ਾ, ਆਤਮ-ਵਿਸ਼ਵਾਸ, ਸੰਵੇਦਨਸ਼ੀਲਤਾ ਅਤੇ ਆਤਮ-ਚਿੰਤਨ ਵਰਗੇ ਅਹਿਸਾਸਾਂ ਨੂੰ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਕੱਥ ਲੱਗਦਾ, ਸਿਟੀ ਡਰੀਮਜ਼, ਮੂਡਸ਼ਿਫਟ, ਯਾਰਾ ਵੇ ਯਾਰਾ, ਸਟਾਰ ਗਰਲ, ਹੈੱਡਲਾਈਨਰ ਅਤੇ ਬਾਡੀਗਾਰਡ ਵਰਗੇ ਗੀਤ ਨਵਾਂਨ ਦੀ ਗਾਇਕੀ ਅਤੇ ਗੀਤਕਾਰੀ ਦੀ ਬਹੁਪੱਖੀ ਕਾਬਲੀਅਤ ਨੂੰ ਉਜਾਗਰ ਕਰਦੇ ਹਨ।
ਬਾਈਪੋਲਰ ਦੇ ਨਾਲ ਨਵਾਂ ਸੰਧੂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬੀ ਸੰਗੀਤ ਦੀ ਨਵੀਂ ਪੀੜ੍ਹੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਿਸ਼ਵ ਪੱਧਰ ‘ਤੇ ਉਭਰਦੀਆਂ ਆਵਾਜ਼ਾਂ ਵਿੱਚੋਂ ਇੱਕ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



