Breaking NewsD5 specialInternationalNewsTop News

ਬਾਈਡਨ ਦੀ 2024 ‘ਚ ਦੁਬਾਰਾ ਰਾਸ਼ਟਰਪਤੀ ਚੋਣਾਂ ਲੜਨ ਦੀ ਯੋਜਨਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ 2024 ‘ਚ ਫਿਰ ਤੋਂ ਚੋਣਾਂ ਲੜਨ ਦੀ ਹੈ। ਬਾਈਡਨ ਨੇ ਕਮਲਾ ਹੈਰਿਸ ਨੂੰ ‘‘ਬਿਹਤਰੀਨ ਹਿੱਸੇਦਾਰ’ ਦੱਸਦੇ ਹੋਏ ਕਿਹਾ ਕਿ ਉਹ ਵੀ ਦੂਜੀ ਵਾਰ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਸਕਦੀ ਹੈ। ਬਾਈਡਨ ਦੇ ਇਸ ਦਾਅਵੇ ਤੋਂ ਬਾਅਦ ਉਹਨਾਂ ਦੀ ਇਕ ਵਾਰ ਫਿਰ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਨਾਲ ਚੋਣ ਮੈਦਾਨ ਵਿਚ ਟੱਕਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਟਰੰਪ ਨੇ ਹਾਲੇ ਤੱਕ 2024 ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।

ਭਾਰਤ ਬੰਦ ਦੇ 6 ਘੰਟੇ ਬਾਅਦ ਹੀ ਝੁੱਕ ਗਈ ਸਰਕਾਰ !ਮੀਟਿੰਗ ਲਈ ਕੇਂਦਰ ਤਿਆਰ, ਕਿਸਾਨ ਹੋਏ ਖੁਸ਼ !

ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ,”ਮੇਰੀ ਯੋਜਨਾ ਦੁਬਾਰਾ ਰਾਸ਼ਟਰਪਤੀ ਚੋਣਾਂ ਲੜਨ ਦੀ ਹੈ। ਮੈਂ ਇਸ ਦੀ ਹੀ ਆਸ ਕਰ ਰਿਹਾ ਹਾਂ।” ਰਾਸ਼ਟਰਪਤੀ ਅਹੁਦੇ ਦਾ ਕੰਮ ਸੰਭਾਲਣ ਦੇ ਬਾਅਦ ਬਾਈਡਨ ਪਹਿਲੀ ਵਾਰ ਇਕੱਲੇ ਪੱਤਰਕਾਰ ਸੰਮੇਲਨ ਵਿਚ ਆਏ ਸਨ। ਇਸ ਵਿਚ ਵਿਭਿੰਨ ਮੀਡੀਆ ਹਾਊਸ ਦੇ 30 ਪੱਤਰਕਾਰ ਸ਼ਾਮਲ ਹੋਏ ਸਨ ਅਤੇ ਦੋ ਵਿਦੇਸ਼ੀ ਮੀਡੀਆ ਹਾਊਸ ਦੇ ਪੱਤਰਕਾਰ ਵੀ ਮੌਜੂਦ ਸਨ। ਗੌਰਤਲਬ ਹੈ ਕਿ 78 ਸਾਲਾ ਬਾਈਡਨ ਫਿਲਹਾਲ ਅਮਰੀਕਾ ਦੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਹਨ ਅਤੇ 2024 ਵਿਚ ਉਹ 82 ਸਾਲ ਦੇ ਹੋਣਗੇ।

ਇੱਕ ਪਾਸੇ ਭਾਰਤ ਬੰਦ ਦੂਜੇ ਪਾਸੇ ਨਿਹੰਗ ਸਿੰਘਾਂ ਨੇ ਸੱਦ ਲਏ ਪੱਤਰਕਾਰ !ਕਰਤੇ ਵੱਡੇ ਖੁਲਾਸੇ!

ਇਸ ਮਗਰੋਂ ਉਹਨਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਸਪੱਸ਼ਟ ਕਿਹਾ,”ਮੈਨੂੰ ਕਿਸਮਤ ‘ਤੇ ਵਿਸ਼ਵਾਸ ਹੈ। ਮੈਂ ਕਦੇ ਸਾਢੇ ਚਾਰ ਸਾਲ ਦੀ ਯੋਜਨਾ ਨਹੀਂ ਬਣਾ ਪਾਇਆ, ਹਾਲੇ ਸਾਢੇ ਤਿੰਨ ਸਾਲ ਹੋਰ ਬਾਕੀ ਹਨ।” ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਬਾਈਡਨ ਨੇ ਕਿਹਾ,”ਮੈਂ ਪੂਰੀ ਆਸ ਕਰ ਰਿਹਾ ਹਾਂ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੋਈ ਤਾਂ ਉਹ ਵੀ ਮੇਰੇ ਨਾਲ ਹੋਵੇਗੀ। ਉਹ ਬਿਹਤਰੀਨ ਕੰਮ ਕਰ ਰਹੀ ਹੈ। ਉਹ ਇਕ ਬਿਹਤਰੀਨ ਹਿੱਸੇਦਾਰ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button