Breaking NewsD5 specialInternationalNewsTop News

ਬਾਈਡਨ ਜੂਨ ’ਚ ਬ੍ਰਿਟੇਨ-ਬੈਲਜ਼ੀਅਮ ਦਾ ਕਰਨਗੇ ਦੌਰਾ

ਵਾਸ਼ਿੰਗਟਨ : ਵਹਾਇਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਜੂਨ ’ਚ ਬ੍ਰਿਟੇਨ ਅਤੇ ਬੈਲਜ਼ੀਅਮ ਦੀ ਯਾਤਰਾ ਕਰਨਗੇ। ਇਸ ਸਾਲ ਜਨਵਰੀ ’ਚ ਅਹੁਦਾ ਸੰਭਾਲਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਮੀਡੀਆ ਰਿਪੋਰਟ ਅਨੁਸਾਰ ਬਾਈਡਨ 11 ਤੋਂ 13 ਜੂਨ ਤੱਕ ਬ੍ਰਿਟੇਨ ਦੇ ਕਾਰਨਵਾਲ ’ਚ ਗਰੁੱਪ ਆਫ ਸੇਵਨ ਸ਼ਿਖਰ ਸੰਮੇਲਨ ’ਚ ਹਿੱਸਾ ਲੈਣਗੇ ਅਤੇ ਜੀ 7 ਮੈਂਬਰਾਂ ਦੇ ਨੇਤਾਵਾਂ ਦੇ ਨਾਲ ਦੋ-ਪੱਖੀ ਬੈਠਕ ਕਰਨਗੇ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਇਸ ਤੋਂ ਬਾਅਦ 14 ਜੂਨ ਨੂੰ ਨਾਟੋ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬੈਲਜ਼ੀਅਮ ਦੇ ਬਰੂਸੈਲਸ ਦੀ ਯਾਤਰਾ ਕਰਨਗੇ। ਉਹ ਨਾਟੋ ਦੇ ਸਾਥੀ ਨੇਤਾਵਾਂ ਦੇ ਨਾਲ ਦੋ-ਪੱਖੀ ਬੈਠਕ ਕਰਨਗੇ ਅਤੇ ਯੂਐਸ ਈਯੂ ਸ਼ਿਖਰ ਸੰਮੇਲਨ ’ਚ ਹਿੱਸਾ ਲੈਣਗੇ। ਜੀ 7 ’ ਚ ਕੈਨੇਡਾ, ਫ੍ਰਾਂਸ, ਜਰਮਨੀ,ਇਟਲੀ,ਜਾਪਾਨ,ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਸ਼ਾਮਿਲ ਹੈ।ਅਸਟ੍ਰੈਲੀਆ,ਭਾਰਤ ਅਤੇ ਦੱਖਣੀ ਕੋਰੀਆ ਨੂੰ ਇਸ ਸਾਲ ਦੇ ਜੀ 7 ਸ਼ਿਖਰ ਸੰਮੇਲਨ ’ਚ ਮਹਿਮਾਨ ਦੇਸ਼ਾ ਦੇ ਰੂਪ ’ਚ ਸੱਦਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button