Breaking NewsD5 specialNewsPunjab

ਬਾਂਦਰ ਨੇ ਚੱਕਰਾਂ ‘ਚ ਪਾਈ ਪੁਲਿਸ, ਕੱਟਣ ਲੱਗਾ ਚਾਲਾਨ

ਜਲੰਧਰ : ਰਾਮਾ ਮੰਡੀ ਚੌਂਕ ‘ਚ ਐਤਵਾਰ ਨੂੰ ਪੁੱਲ ਦੇ ਹੇਠਾਂ ਇੱਕ ਬਾਂਦਰ ਨੇ ਅਜਿਹਾ ਭੜਥੂ ਪਾਇਆ ਕਿ ਉੱਥੇ ਨਾਕੇ ‘ਤੇ ਖੜੇ ਪੁਲਿਸ ਮੁਲਾਜ਼ਮਾਂ ‘ਚ ਹੜਕੰਪ ਮੱਚ ਗਿਆ। ਇੰਨਾ ਹੀ ਨਹੀਂ ਬਾਂਦਰ ਨੇ ਪੁਲਿਸ ਮੁਲਾਜ਼ਮਾਂ ਦੀ ਚਾਲਾਨ ਬੁੱਕ ਵੀ ਆਪਣੇ ਕਬਜ਼ੇ ‘ਚ ਲੈ ਲਈ ਅਤੇ ਜੋ ਵੀ ਕੋਈ ਉਸਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ‘ਤੇ ਹਮਲਾ ਕਰ ਦਿੰਦਾ ਸੀ। ਇਹ ਸਿਲਸਿਲਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ।

Anmol Gagan Mann | ਹੁਣੇ ਹੁਣੇ ਆਈ ਵੱਡੀ ਖ਼ਬਰ, ਮਸ਼ਹੂਰ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਦੀ ਆਮ ਆਦਮੀ ਪਾਰਟੀ ਦੀ ਐਂਟਰੀ!

ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਉਸ ਤੋਂ ਚਾਲਾਨ ਬੁੱਕ ਲੈਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਜਦੋਂ ਉਹ ਬੁੱਕ ਚੁੱਕ ਕੇ ਲਿਆਉਣ ‘ਚ ਕਾਮਯਾਬ ਹੋਈ ਤਾਂ ਬਾਂਦਰ ਉਸਦੇ ਪਿੱਛੇ ਭੱਜਿਆ। ਇੰਨਾ ਹੀ ਨਹੀਂ ਉਸਦੇ ਉੱਤੇ ਚੜਨ ਦੀ ਵੀ ਕੋਸ਼ਿਸ਼ ਕੀਤੀ। ਸਾਥੀ ਪੁਲਿਸ ਕਰਮਚਾਰੀਆਂ ਨੇ ਮਹਿਲਾ ਕਰਮਚਾਰੀ ਨੂੰ ਬਾਂਦਰ ਤੋਂ ਬਚਾਇਆ ਅਤੇ ਆਪਣੇ ਵੱਲ ਖਿੱਚ ਲਿਆ।

ਆਹ ਹੁੰਦਾ ਖ਼ਾਕੀ ਦਾ ਰੋਹਬ, Singer Gurnam Bhullar ਤੋਂ ਕਰਵਾਇਆ ਆਹ ਕੰਮ

ਉੱਥੇ ਤੋਂ ਨਿਕਲ ਰਹੇ ਲੋਕਾਂ ਨੂੰ ਵੀ ਬਾਂਦਰ ਦੇ ਸੰਤਾਪ ਦੇ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਬਾਂਦਰ ਕਿਸੇ ਲਈ ਕੋਈ ਵੱਡਾ ਖ਼ਤਰਾ ਨਾ ਬਣ ਜਾਵੇ, ਨੂੰ ਲੈ ਕੇ ਪੁਲਿਸ ਕਰਮਚਾਰੀਆਂ ਨੇ ਇੱਕ ਪਿੰਜਰਾ ਲਗਾ ਕੇ ਉਸ ਨੂੰ ਫੜਨ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਇਹ ਬਾਂਦਰ ਕਾਫ਼ੀ ਦਿਨਾਂ ਤੋਂ ਰਾਮਾ ਮੰਡੀ ਪੁੱਲ ਦੇ ਆਲੇ ਦੁਆਲੇ ਘੁੰਮ ਰਿਹਾ ਸੀ ਪਰ ਅੱਜ ਵਰਗਾ ਭੜਥੂ ਉਸਨੇ ਪਹਿਲਾਂ ਨਹੀਂ ਪਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button