PunjabTop News

ਬਹੁ-ਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ

ਲੁਧਿਆਣਾ : ਖੁਰਾਕ ਤੇ ਸਪਲਾਈ ਮਹਿਕਮੇ ਦੇ ਬਹੁ-ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਰਾਜਗੁਰੂ ਨਗਰ ਸਥਿਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਦੀ ਕੋਠੀ ਦੇ ਵਿਚ ਛਾਪੇਮਾਰੀ ਕੀਤੀ ਹੈ । ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਵਿਖੇ ਰਾਜਗੁਰੂਨਗਰ ਵਿੱਚ 164 A ਕੋਠੀ ਦਾ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਤਲਾਸ਼ੀ ਕਰ ਰਹੀ ਹੈ । ਐਸ. ਐਸ.ਪੀ . ਰਵਿੰਦਰਪਾਲ ਸਿੰਘ ਸੰਧੂ ਖੁਦ ਇਸ ਸ਼ਾਮ ਛਾਪਾਮਾਰੀ ਟੀਮ ਦੀ ਅਗਵਾਈ ਕਰ ਰਹੇ ਹਨ ।

Ludhiana News : ਦਿਨ-ਦਿਹਾੜੇ MLA ਲਾਪਤਾ, ਇਲਾਕੇ ’ਚ ਮਚੀ ਹਾਹਾਕਾਰ | D5 Channel Punjabi

ਸੂਤਰਾਂ ਦੇ ਮੁਤਾਬਕ ਚੰਡੀਗੜ੍ਹ ਤੋਂ ਆਏ ਤਕਨੀਕੀ ਮਾਹਿਰਾਂ ਦੀ ਟੀਮ ਵੀ ਇਸ ਵੇਲੇ ਵਿਜੀਲੈਂਸ ਦੇ ਨਾਲ ਸੀ । ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪਟੀ ਡਾਇਰੈਕਟਰ ਰਕੇਸ਼ ਸਿੰਗਲਾ ਵਿਦੇਸ਼ ਭੱਜਣ ‘ਚ ਕਾਮਯਾਬ ਹੋ ਗਏ ਹਨ । ਲੁਧਿਆਣਾ ਵਿਖੇ ਰਾਜਗੁਰੂਨਗਰ ਵਿੱਚ 164 A ਕੋਠੀ ਦਾ ਵਿਜੀਲੈਂਸ ਲੁਧਿਆਣਾ ਵੱਲੋਂ ਹਾਲ ਦੀ ਘੜੀ ਕਾਰਵਾਈ ਜਾਰੀ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button