InternationalTop News

ਬਲੋਚਿਸਤਾਨ ਚ ਇੱਕ ਪੁਲਿਸ ਸਟੇਸ਼ਨ ਦੇ ਨੇੜੇ ਇੱਕ ਰਿਮੋਟ ਕੰਟਰੋਲ ਬੰਬ ਧਮਾਕਾ, ਦੋ ਬੱਚਿਆਂ ਦੀ ਮੌਤ

ਬਲੋਚਿਸਤਾਨ ਚ ਇੱਕ ਪੁਲਿਸ ਸਟੇਸ਼ਨ ਦੇ ਨੇੜੇ ਇੱਕ ਰਿਮੋਟ ਕੰਟਰੋਲ ਬੰਬ ਧਮਾਕਾ ਹੋਇਆ। ਪੁਲਿਸ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਸੂਬੇ ਦੇ ਬੋਲਾਨ ਜ਼ਿਲੇ ਦੇ ਮਾਚ ਇਲਾਕੇ ‘ਚ ਵਾਪਰੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੰਬ ਜੇਲ ਰੋਡ ‘ਤੇ ਪੁਲਸ ਸਟੇਸ਼ਨ ਦੇ ਬਿਲਕੁਲ ਪਿੱਛੇ ਇਕ ਵਾਹਨ ਦੇ ਹੇਠਾਂ ਲੁਕਾਇਆ ਗਿਆ ਸੀ। ਉਸ ਨੇ ਕਿਹਾ, “ਬੰਬ ਨੂੰ ਦੂਰ ਤੋਂ ਵਿਸਫੋਟ ਕੀਤਾ ਗਿਆ ਸੀ ਅਤੇ 10 ਅਤੇ 12 ਸਾਲ ਦੇ ਦੋ ਬੱਚੇ, ਜੋ ਕਿ ਉਥੋਂ ਲੰਘ ਰਹੇ ਸਨ, ਧਮਾਕੇ ਵਿੱਚ ਮਾਰੇ ਗਏ ਸਨ।”

ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਪੁਲਸ ਕਰਮਚਾਰੀ ਰਾਊਂਡ ਡਿਊਟੀ ‘ਤੇ ਸਨ, ਇਸ ਲਈ ਪੁਲਸ ਸਟੇਸ਼ਨ ‘ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਦੇ ਪਿੱਛੇ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ‘ਚ ਜ਼ਖਮੀ ਹੋਏ ਚਾਰ ਹੋਰ ਲੋਕਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button