Breaking NewsD5 specialIndiaNewsTop News

ਬਲੈਕ ਡੇਅ : ਕਿਸਾਨੀ ਅੰਦੋਲਨ ਦੇ 6 ਮਹੀਨੇ ਪੂਰੇ, ਅੱਜ ਮਨਾ ਰਹੇ ਹਨ ਕਾਲ਼ਾ ਦਿਵਸ, ਦਿੱਲੀ ਪੁਲਿਸ ਦੀ ਸਖ਼ਤ ਨਿਗਰਾਨੀ

ਨਵੀਂ ਦਿੱਲੀ  : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਬੀਤੇ ਸਾਲ ਸ਼ੁਰੂ ਹੋਏ ਅੰਦੋਲਨ ਨੂੰ ਅੱਜ ਯਾਨੀ 26 ਮਈ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਕਿਸਾਨ ਜਥੇਬੰਦੀਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਅੱਜ ਕਾਲ਼ਾ ਦਿਵਸ ਮਨਾਉਣਗੇ। ਕਿਸਾਨ ਜਥੇਬੰਦਆਂ ਨੇਣ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਲੋਕ ਅੱਜ ਆਪਣੇ ਘਰਾਂ, ਵਾਹਨਾਂ, ਦੁਕਾਨਾਂ ‘ਤੇ ਕਾਲ਼ਾ ਝੰਡਾ ਲਗਾਉਣ।

ਲਓ ਸਵੇਰੇ ਹੀ ਸੜਕਾਂ ‘ਤੇ ਆ ਗਏ ਲੋਕ !ਕਾਲੀਆਂ ਝੰਡੀਆਂ ਦੇਖ ਡਰੀ ਸਰਕਾਰ ! ਕਿਸਾਨਾਂ ਦੀ ਜਿੱਤ ਪੱਕੀ ?

ਕਿਸਾਨ ਮੋਰਚੇ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਕਾਂਗਰਸ ਸਮੇਤ 14 ਮੁੱਖ ਵਿਰੋਧੀ ਦਲਾਂ ਨੇ ਆਪਣਾ ਸਮਰਥਨ ਦਿੱਤਾ ਹੈ। ਲੱਗਭੱਗ 30 ਕਿਸਾਨਾਂ ਦੀਆਂ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚੇ ਨੇ ਪ੍ਰਦਰਸ਼ਨ ਕਰਨ ਦਾ ਵੀ ਫੈਸਲਾ ਕੀਤਾ ਹੈ, ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਕਿ ਵਿਰੋਧ ਜਾਂ ਰੈਲੀ ਲਈ ਕੋਈ ਆਗਿਆ ਨਹੀਂ ਦਿੱਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਅਤੇ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਕਾਲੀਆਂ ਝੰਡੀਆਂ ਲੈਕੇ ਸੜਕਾਂ ‘ਤੇ ਆਏ ਕਿਸਾਨ !ਦਿੱਲੀ ਤੇ ਯੂਪੀ ਸਰਕਾਰ ਨੂੰ ਕਮਿਸ਼ਨ ਦਾ ਵੱਡਾ ਝਟਕਾ !

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ – ਅਸੀ ਵੀ ਤਿਰੰਗਾ ਲੈ ਕੇ ਚੱਲ ਰਹੇ ਸੀ। ਹੁਣ 6 ਮਹੀਨੇ ਹੋ ਗਏ ਹਨ ਪਰ ਸਰਕਾਰ ਸਾਡੀ ਨਹੀਂ ਸੁਣ ਰਹੀ। ਇਸ ਲਈ ਕਿਸਾਨ ਕਾਲੇ ਝੰਡੇ ਲਗਾ ਰਹੇ ਹਨ। ਇਹ ਸਭ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਵੇਗਾ। ਅਸੀ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਾਂ। ਇੱਥੇ ਕੋਈ ਨਹੀਂ ਆ ਰਿਹਾ, ਲੋਕ ਜਿੱਥੇ ਹਨ ਉੱਥੇ ਝੰਡੇ ਲਗਾ ਰਹੇ ਹਨ।ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਅੱਜ ਮਨਾਏ ਜਾ ਰਹੇ ਬਲੈਕ ਡੇਅ ਦੇ ਮੱਦੇਨਜਰ ਸਿੰਘੂ ਸਰਹੱਦ (ਦਿੱਲੀ – ਹਰਿਆਣਾ ਸਰਹੱਦ) ‘ਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਘੇਰਨ ਲਈ ਕਿਸਾਨ ਤਿਆਰ !ਚੱਕ ਲਿਆ ਸਮਾਨ, ਮੰਤਰੀ ਨੇ ਵੀ ਕਰਤਾ ਵੱਡਾ ਕੰਮ !ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ!

ਪਿਛਲੇ ਸਾਲ ਨੰਵਬਰ ਤੋਂ ਪਾਇਆ ਹੋਏ ਹਨ ਡੇਰੇ
ਕਿਸਾਨ ਪਿਛਲੇ ਸਾਲ ਨੰਵਬਰ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡੇਰੇ ਪਾਏ ਹੋਏ ਹਨ ਅਤੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। 40 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੀ ਤਰਜਮਾਨੀ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗੱਲਬਾਤ ਦੀ ਬਹਾਲੀ ਦੀ ਅਪੀਲ ਕੀਤੀ ਸੀ।

ਅੱਧੀ ਰਾਤ ਚੜੂਨੀ ਨੇ ਕਰਤਾ ਵੱਡਾ ਐਲਾਨ !26 ਦੀ ਸਵੇਰ ਹੀ ਝੱਕੀ ਕੇਂਦਰ ਸਰਕਾਰ !ਕਿਸਾਨਾਂ ਦੀ ਹੋਈ ਬੱਲੇ-ਬੱਲੇ!

ਦਿੱਲੀ ਪੁਲਿਸ ਦੀ ਕੜੀ ਨਿਗਰਾਨੀ
ਕਿਸਾਨ ਯੂਨੀਅਨਾਂ ਵਲੋਂ ‘ਕਾਲਾ ਦਿਵਸ’ ਮਨਾਏ ਜਾਣ ਦੇ ਐਲਾਨ ਵਿਚਾਲੇ ਦਿੱਲੀ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਦੀ ਸਥਿਤੀ ਅਤੇ ਲਾਕਡਾਊਨ ਕਾਰਨ ਸਭਾਵਾਂ ਨਾ ਕਰਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਰਹੱਦਾਂ ‘ਤੇ ਅੰਦੋਲਨ ਸਥਾਨਾਂ ‘ਤੇ ਕਿਸੇ ਵੀ ਸਥਿਤੀ ਤੋਂ ਨਜਿੱਠਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

‘ਆਪ’ਪਾਰਟੀ ਨੇ ਕਰਤਾ ਅਜਿਹਾ ਕੰਮ!ਲ਼ੋਕ ਕਹਿੰਦੇ ਪਾਰਟੀ ਹੋਵੇ ਤਾਂ ਅਜਿਹੀ! ਕਰਤੇ ਪੰਜਾਬ ਦੇ ਲੋਕ ਖੁਸ਼ !

ਦਿੱਲੀ ਪੁਲਿਸ ਵਲੋਂ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਸਮੇਤ ਸਾਰੇ ਸਰਹੱਦਾਂ ‘ਤੇ ਜਵਾਨ ਪਹਿਲਾਂ ਤੋਂ ਹੀ ਮੌਜੂਦ ਹਨ, ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਜਾਂ ਪ੍ਰਵੇਸ਼ ਦੀ ਮਨਜ਼ੂਰੀ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button