ਬਲਬੀਰ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੱਧੂ ਦੇ ਘਰ ਐਕਸਾਈਜ਼ ਵਿਭਾਗ ਦੀ ਰੇਡ
ਮੋਹਾਲੀ : ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੁੰਦਿਆਂ ਹੀ ਦੇਰ ਰਾਤ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਐਕਸਾਈਜ਼ ਵਿਭਾਗ ਦੀ ਰੇਡ ਹੋਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀ ‘ਤੇ ਪੁਲਿਸ ਕਾਰਵਾਈ ਨਾ ਕਰਨ ਲਈ ਦਬਾਅ ਪਾ ਰਹੀ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਨਵੇਂ ਲੇਡੀਜ਼ ਸੂਟ ਅਤੇ ਮਸ਼ੀਨਾਂ ਸਮੇਤ ਚੋਣਾਂ ਵਿੱਚ ਵੰਡਿਆ ਜਾਣ ਵਾਲਾ ਕਾਫੀ ਸਮਾਨ ਮਿਲਿਆ ਹੈ, ਪ੍ਰੰਤੂ ਸਿੱਧੂ ਦੇ ਰਿਸ਼ਤੇਦਾਰ ਸਮਾਨ ਨੂੰ ਸੀਲ ਨਹੀਂ ਕਰਨ ਦੇ ਰਹੇ। ਚੋਣ ਕਮਿਸ਼ਨ ਅਧਿਕਾਰੀ ਡਰਿਆ ਹੋਇਆ ਹੈ।
Khabran Da Sira : ਸਿੱਧੂ, CM ਚੰਨੀ ਅਤੇ ਮੂਸੇਵਾਲਾ ‘ਤੇ ਕੇਸ ਦਰਜ, PM ਮੋਦੀ ਦੀ ਹੰਗਾਮੀ ਮੀਟਿੰਗ, ਫਸੀ ਖੱਟਰ ਸਰਕਾਰ
ਪਤਾ ਲੱਗਿਆ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫ਼ੀ ਸਮੇਂ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ ਕੋਠੀ ਦੇ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਆਉਣ ਦਿੱਤਾ ਗਿਆ। ਇਸ ਰੇਡ ਦੌਰਾਨ ਕੁੱਝ ਵੀ ਇਤਰਾਜ਼ਯੋਗ ਸਮਾਨ ਹੱਥ ਨਹੀਂ ਲੱਗਾ। ਟੀਮ ਨੂੰ ਉੱਥੋਂ ਕੁੱਝ ਮਾਸਕ ਜ਼ਰੂਰ ਮਿਲੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.