ਬਲਬੀਰ ਸਿੱਧੂ ਤੇ ਲਵਲੀ ਯੂਨੀਵਰਸਿਟੀ ਵਰਗੇ ਸਰਕਾਰੀ ਜ਼ਮੀਨਾਂ ਦੇ ਕਾਬਜ਼ਕਾਰਾਂ ਖਿਲਾਫ ਕਾਰਵਾਈ ਕਰੇ ਸਰਕਾਰ : ਪ੍ਰੋ. ਚੰਦੂਮਾਜਰਾ

ਮੁਹਾਲੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਜ਼ਿਲ੍ਹੇ ਦੇ ਮਾਜਰੀ ਬਲਾਕ ਦੇ ਕਿਸਾਨਾਂ ਨੁੰ ਭਰੋਸਾ ਦੁਆਇਆ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਗੈਰ ਕਾਨੁੰਨੀ ਤਰੀਕੇ ਨਾਲ ਉਹਨਾਂ ਨੁੰ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਅਬਾਦ ਨਹੀਂ ਹੋਣ ਦੇਵੇਗੀ ਤੇ ਕਾਨੂੰਨੀ ਸਹਾਇਤਾ ਸਮੇਤ ਉਹਨਾਂ ਦੀ ਹਰ ਕਿਸਮ ਦੀ ਮਦਦ ਕਰੇਗੀ।
VC Raj Bahadur ਨਾਲ ਕੰਮ ਕਰਨ ਵਾਲਿਆਂ ਨੇ ਦੱਸਿਆ ਸੱਚ! ਕਰ ਦਿੱਤੇ ਕਈ ਖੁਲਾਸੇ | D5 Channel Punjabi
ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਿਹਨਾ ਨੇ ਛੋਟੀਪੁਰ ਨਾਗਲ ਪਿੰਡ ਵਿਚ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਥੇ ਕਿਸਾਨਾਂ ਨੇ ਸ਼ਿਕਾਇਤ ਦਿੱਤੀ ਕਿ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਜਾਂ ਕਾਨੂੰਨੀ ਕਾਰਵਾਈ ਕੀਤੇ ਉਹਨਾਂ ਤੋਂ 2822 ਏਕੜ ਥਾਂ ਖੋਹ ਲਈ ਹੈ, ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਜਿਹੀ ਸਸਤੀ ਸ਼ੋਹਰਤ ਹਾਸਲ ਕਰਨ ਤੋਂ ਗੁਰੇਜ਼ ਕਰੇ ਅਤੇ ਇਸਦੀ ਥਾਂ ਉਹਨਾਂ ਖਿਲਾਫ ਕਾਰਵਾਈ ਕਰੇ ਜਿਹਨਾਂ ਨੇ ਹਜ਼ਾਰਾਂ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਹਨ।
Ik Meri vi Suno : Sidhu Moosewala Murder Case ਦੀ ਉਲਝੀ ਗੁੱਥੀ! ਅਦਾਲਤ ਨੇ ਸਰਕਾਰ ਤੋਂ ਮੰਗਿਆ ਜਵਾਬ
ਉਹਨਾਂ ਕਿਹਾ ਕਿ ਸਰਕਾਰ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਕਾਰਵਾਈ ਕਰੇ ਜਿਸਨੇ ਜਾਅਲ ਟਰੱਸਟ ਬਣਾ ਕੇ ਮੁਹਾਲੀ ਵਿਚ 11 ਏਕੜ ਥਾਂ ਨੱਪ ਲਈ ਤੇ ਲਵਲੀ ਯੂਨੀਵਰਸਿਟੀ ਜਿਸਨੇ ਪੰਚਾਇਤੀ ਜ਼ਮੀਨ ਨੱਪ ਲਈ ਵੇਰਵੇ ਸਾਂਝੇ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਜ਼ਮੀਨ ਦੇ ਅਸਲ ਮਾਲਕਾਂ ਕੋਲ 1944 ਤੋਂ ਇਸ ਜ਼ਮੀਨ ਦਾ ਕਬਜ਼ਾ ਹੈ ਜਿਸ ਜ਼ਮੀਨ ਦਾ ਕਬਜ਼ਾ ਸਰਕਾਰ ਨੇ ਲਿਆ ਹੈ ਤੇ ਹੋਰਨਾਂ ਨੇ 1990, 92 ਵਿਚ ਇਹ ਜ਼ਮੀਨ ਖਰੀਦੀ ਸੀ। ਉਹਨਾਂ ਕਿਹਾ ਕਿ ਇਹ ਸਪਸ਼ਟ ਸਬੂਤ ਹੈ ਕਿ ਸਵਾਲਾਂ ਦੇ ਘੇਰੇ ਵਿਚਲੀ ਜ਼ਮੀਨ ਕਿਸਾਨਾਂ ਦੀ ਹੈ ਜੋ ਪੀੜੀਆਂ ਤੋਂ ਇਸਦੇ ਮਾਲਕ ਹਨ ਜਦੋਂ ਕਿ ਹੋਰਨਾਂ ਨੇ ਪੀੜੀਆਂ ਪਹਿਲਾਂ ਰਜਿਸਟਰੀਆਂ ਰਾਹੀਂ ਇਹ ਜ਼ਮੀਨ ਖਰੀਦੀ ਸੀ।
Punjab Govt. ਦਾ ਵੱਡਾ ਫੈਸਲਾ, ਹਰ ਘਰ ’ਚ ਪਈ ਇਹ ਚੀਜ਼ ਬੈਨ! ਭੁੱਲ ਕੇ ਵੀ ਨਾ ਕੱਢ ਲਿਓ ਬਾਹਰ | D5 Channel Punjabi
ਉਹਨਾਂ ਕਿਹਾ ਕਿ ਕਿਸਾਨਾਂ ਸਬੰਧਤ ਅਦਾਲਤਾਂ ਰਾਹੀਂ ਇਸ ਜ਼ਮੀਨ ਦੇ ਮਾਲਕਾਨਾ ਹੱਕ ਹਾਸਲ ਕੀਤੇ ਹਨ ਤੇ ਸਰਕਾਰ ਵੱਲੋਂ ਗੈਰ ਕਾਨੂੰਨੀ ਹੁਕਮਾਂ ਰਾਹੀਂ ਕਿਸਾਨਾਂ ਨੂੰ ਬੇਅਬਾਦ ਕਰਨਾ ਗਲਤ ਹੈ ਤੇ ਇਹ ਹੁਕਮ ਅਦਾਲਤਾਂ ਵੱਲੋਂ ਰੱਦ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਭਾਵਤ ਕਿਸਾਨਾਂ ਨੂੰ ਕਾਨੂੰਨੀ ਤੇ ਹਰ ਤਰੀਕੇ ਦੀ ਮਦਦ ਇਸ ਅਨਿਆਂ ਖਿਲਾਫ ਲੜਨ ਵਿਚ ਦੇਣ ਦਾ ਭਰੋਸਾ ਦੁਆਇਆ ਹੈ।
Sukhbir Badal ਨੇ ਕਰਤਾ ਵੱਡਾ ਐਲਾਨ,ਲੋਕ ਹੋ ਗਏ ਖੁਸ਼, ਤਾਰੀਫਾਂ ਦੇ ਬੰਨ੍ਹੇ ਪੁਲ | D5 Channel Punjabi
ਅਕਾਲੀ ਆਗੂ ਨੇ ਆਪ ਸਰਕਾਰ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਇਹ ਵੀ ਆਖਿਆ ਕਿ ਉਹ ਸਸਤੀ ਸ਼ੋਹਰਤ ਵਾਸਤੇ ਕੰਮ ਨਾ ਕਰਨ ਬਲਕਿ ਪੰਜਾਬ ਨੁੰ ਦਰਪੇਸ਼ ਅਸਲ ਮੁੱਦਿਆਂ ਦੇ ਹੱਲ ਲਈ ਕੰਮ ਕਰਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕਾਨੂੰਨ ਵਿਵਸਥਾ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਮਹਿਲਾਵਾਂ ਨੁੰ ਹਰ ਮਹੀਨੇ 1000 ਰੁਪਏ ਦੇਣ ਸਮੇਤ ਚੋਣ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ’ਤੇ ਜ਼ੋਰ ਲਾਇਆ ਹੋਇਆ ਹੈ ਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ।
Bishnoi Remand : Bishnoi ਦੇ ਪੈਣਗੇ ਪਟਾਕੇ, Moga Police ਲੈ ਗਈ ਥਾਣੇ || D5 Channel Punjabi
ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਸਹੀ ਤਰੀਕਾ ਅਪਣਾਏ ਬਗੈਰ ਕਿਸੇ ਪ੍ਰਾਈਵੇਟ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਨਾਲ ਚਰਨਜੀਤ ਸਿੰਘ ਕਾਲੇਵਾਲ, ਮਨਜੀਤ ਸਿੰਘ ਮੁੱਦੋਂ, ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਖੀਰਬਾਦ, ਦਲਬਾਗ ਸਿੰਘ ਤੇ ਜਗੀਰ ਰਾਮ ਤੇ ਹੋਰ ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.