Breaking NewsD5 specialIndiaNewsPoliticsPunjab

ਬਰਖਾਸਤ DSP ਸੇਖੋਂ ਨੇ ਮੰਤਰੀ ਆਸ਼ੂ ‘ਤੇ ਸਾਧਿਆ ਨਿਸ਼ਾਨਾ

ਲੁਧਿਆਣਾ : ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਿੱਚ ਚੱਲ ਰਹੇ ਟਕਰਾਅ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੇਖੋਂ ਨੇ ਆਸ਼ੂ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 1992 ‘ਚ ਲੁਧਿਆਣਾ ਦੀ ਗੁੜ ਮੰਡੀ ਬੰਬ ਬਲਾਸਟ ‘ਚ ਮੰਤਰੀ ਆਸ਼ੂ ਦੀ ਸ਼ਮੂਲੀਅਤ ਸੀ। ਉਨ੍ਹਾਂ ਨੇ ਕਿਹਾ ਕਿ ਆਸ਼ੂ ਨੇ ਹੀ ਖਾਲਿਸਤਾਨੀਆਂ ਨੂੰ ਲੁਧਿਆਣਾ ਦੀ ਭੀੜ ਵਾਲੀ ਗੁੜ ਮੰਡੀ ਇਲਾਕੇ ‘ਚ ਬੰਬ ਬਲਾਸਟ ਕਰਨ ਦੀ ਸਲਾਹ ਦਿੱਤੀ ਸੀ। ਇੰਨਾ ਹੀ ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨੀਆਂ ਦੇ ਨਾਲ ਮਿਲ ਕੇ ਮੰਤਰੀ ਨੇ ਆਪਣੇ ਹੀ ਤਾਏ ਦਾ ਕਤਲ ਵੀ ਕਰਵਾਇਆ ਸੀ ਅਤੇ ਸੇਖੋਂ ਨੇ ਕਿਹਾ ਕਿ ਆਸ਼ੂ ਦੇ ਭਿੰਡਰਾਵਾਲਿਆਂ, ਟਾਈਗਰ ਫੋਰਸ ਆਫ ਖਾਲਿਸਤਾਨ ਦੇ ਅੱਤਵਾਦੀਆਂ ਦੇ ਨਾਲ ਵੀ ਸੰਬੰਧ ਹਨ।

🔴LIVE Dhindsa Sangrur Rally| |ਢੀਂਡਸਾ ਦੀ ਸੰਗਰੂਰ ‘ਚ ਬੜ੍ਹਕ,ਬਾਦਲ ਦੇ ਇੱਕ ਹੋਰ ਯਾਰ ਨੇ ਛੱਡਿਆ ਸਾਥ!

ਸੇਖੋਂ ਨੇ ਇਲਜ਼ਾਮ ਲਗਾਇਆ ਕੀ ਸੰਨ1993 ‘ਚ ਪੁਲਿਸ ਦੇ ਮੁਖਬਰਾਂ ਨਾਲ ਮਿਲ ਕੇ ਤਿੰਨ ਔਰਤਾਂ ਦਾ ਕਤਲ ਵੀ ਭਾਰਤ ਭੂਸ਼ਣ ਆਸੂ ਨੇ ਹੀ ਕਰਵਾਇਆ ਸੀ। ਇੰਨਾ ਹੀ ਨਹੀਂ ਟਾਂਡਾ ਐਕਟ ਦੇ ਅਧੀਨ ਲੁਧਿਆਣਾ ਐਸਪੀ, ਐਸ.ਐਸ ਸੰਧੂ ਦੇ ਸਾਹਮਣੇ ਆਪਣੇ ਇਸ ਜੁਰਮ ਨੂੰ ਕਬੂਲ ਵੀ ਕੀਤਾ ਸੀ। ਸੰਗੀਨ ਇਲਜ਼ਾਮ ਲਗਾਉਂਦੇ ਹੋਏ ਸੇਖੋਂ ਨੇ ਕਿਹਾ ਕਿ ਕਾਲੇ ਦੌਰ ਵਿੱਚ ਆਸ਼ੂ ਨੇ ਅੱਤਵਾਦੀਆਂ ਨੂੰ ਰਹਿਣ ਲਈ ਭੋਜਨ ਅਤੇ ਆਵਾਜਾਈ ਦੇ ਸਾਧਨ ਤੱਕ ਵੀ ਉਪਲੱਬਧ ਕਰਵਾਏ ਸਨ। ਸੇਖੇਂ ਨੇ ਇਲਜ਼ਾਮ ਲਗਾਇਆ ਕਿ ਐਸਪੀ ਸਿਟੀ ਲੁਧਿਆਣਾ ਐਸਐਸ ਸੰਧੂ ਨੇ ਬਿਆਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਆਸ਼ੂ ਆਪਣੇ ਚਚੇਰੇ ਭਰਾ ਨਰਿੰਦਰ ਅਤੇ ਆਪਣੇ ਤਾਏ ਦੀ ਹੱਤਿਆ ਆਦਿ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਿਲ ਰਿਹਾ ਹੈ।

ਦੇਖੋ Dhindsa ਦੀ Rally ਤੋਂ ਪਹਿਲਾ ਦਾ ਮਾਹੌਲ, Badal ਦੇਖ ਹੋ ਜਾਣਗੇ ਹੈਰਾਨ

ਬਲਵਿੰਦਰ ਸਿੰਘ ਸੇਖੋਂ ਨੇ ਅਪੀਲ ਕੀਤੀ ਹੈ ਕਿ ਸਾਰੀ ਪਾਰਟੀਆਂ ਦੇ ਵਿਧਾਇਕਾਂ ਨੂੰ ਮੰਤਰੀ ਆਸ਼ੂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਮੰਤਰੀ ਆਸ਼ੂ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਕਿ ਉਸਦੀ ਸੱਚਾਈ ਸਭ ਦੇ ਸਾਹਮਣੇ ਆਵੇ ਅਤੇ ਉਸਨੂੰ ਸਜ਼ਾ ਮਿਲ ਸਕੇ। ਉੱਥੇ ਸੇਖੋਂ ਨੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਅਤੇ ਨਾ ਹੀ ਕਦੇ ਕਿਸੇ ਦੇ ਸਾਹਮਣੇ ਝੁਕਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸੱਚਾਈ ਦੇ ਨਾਲ ਚੱਲ ਰਹੇ ਹਨ ਅਤੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button