ਬਠਿੰਡਾ ਦੇ ਧੋਬੀ ਵਾਲਾ ਇਲਾਕੇ ‘ਚ ਤਿੰਨ ਨੰਨੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ

ਬਠਿੰਡਾ ਸ਼ਹਿਰ ਦੇ ਧੋਬੀ ਵਾਲਾ ਬਸਤੀ ਇਲਾਕੇ ਵਿੱਚ ਦਿਨ ਦਿਹਾੜੇ ਤਿੰਨ ਨੰਨੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਮੁਲਜ਼ਮ ਬੱਚਿਆਂ ਨੂੰ ਕੁਝ ਦੂਰੀ ‘ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਘਟਨਾ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਵਿਅਕਤੀਆਂ ਨੇ ਬੱਚਿਆਂ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਲਾਕੇ ਦੀ ਰਹਿਣ ਵਾਲੀ ਰਜਨੀ ਨਾਮਕ ਮਹਿਲਾ ਨੇ ਦੱਸਿਆ ਕਿ ਕਾਰ ਵਿੱਚ ਕਈ ਬੱਚੇ ਪਹਿਲਾਂ ਹੀ ਮੌਜੂਦ ਸਨ। ਕੁਝ ਬੱਚੇ ਅੱਗੇਲੀ ਸੀਟ ‘ਤੇ ਅਤੇ ਹੋਰ ਪਿੱਛੇ ਬੈਠੇ ਹੋਏ ਸਨ। ਜਦੋਂ ਮੋਹੱਲੇ ਵਿੱਚ ਸ਼ੱਕੀ ਹਲਚਲ ਦੇ ਕਾਰਨ ਰੌਲਾ ਪਿਆ ਤਾਂ ਕਾਰ ਸਵਾਰ ਬੱਚਿਆਂ ਨੂੰ ਅੱਗੇ ਜਾ ਕੇ ਉਤਾਰ ਕੇ ਭੱਜ ਗਏ।ਬੱਚਿਆਂ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਤਿੰਨ ਬੱਚਿਆਂ ਵਿੱਚੋਂ ਇੱਕ ਛੋਟੀ ਬੱਚੀ ਖੁਸ਼ਮਣੀ ਨੇ ਹਿੰਮਤ ਕਰਕੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸਦੇ ਅਨੁਸਾਰ ਇੱਕ ਆਂਟੀ ਨੇ ਉਸਨੂੰ ਕਾਰ ਵਿੱਚ ਬੈਠਣ ਲਈ ਕਿਹਾ ਸੀ, ਪਰ ਉਹ ਡਰ ਕੇ ਉਥੋਂ ਭੱਜ ਆਈ ਅਤੇ ਘਰ ਆ ਕੇ ਪਰਿਵਾਰ ਨੂੰ ਸਾਰੀ ਗੱਲ ਦੱਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੇ ਬਹੁਤ ਘਬਰਾਏ ਹੋਏ ਹਨ, ਜਿਸ ਕਾਰਨ ਉਹ ਸਪਸ਼ਟ ਤੌਰ ‘ਤੇ ਵਧੇਰੇ ਜਾਣਕਾਰੀ ਨਹੀਂ ਦੇ ਸਕੇ।ਮੌਕੇ ‘ਤੇ ਪਹੁੰਚੇ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਤਿੰਨ ਬੱਚਿਆਂ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਟੀਮਾਂ ਨੂੰ ਸਚੇਤ ਕੀਤਾ ਗਿਆ। ਬਾਅਦ ਵਿੱਚ ਬੱਚੇ ਸੁਰੱਖਿਅਤ ਮਿਲ ਗਏ ਅਤੇ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ।ਇਲਾਕੇ ਦੇ ਲੋਕਾਂ ਦੇ ਮੁਤਾਬਿਕ ਇਹ ਕਾਰ Ford Figo ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਗੱਡੀ ਦੀ ਪਹਿਚਾਣ ਅਤੇ ਮੁਲਜ਼ਮਾਂ ਦੀ ਤਲਾਸ਼ ਲਈ ਜਾਂਚ ਜਾਰੀ ਹੈ। ਤਿੰਨੋਂ ਬੱਚਿਆਂ ਦੀ ਉਮਰ ਕਰੀਬ 3 ਤੋਂ 7 ਸਾਲ ਦਰਮਿਆਨ ਦੱਸੀ ਗਈ ਹੈਇਸ ਘਟਨਾ ਤੋਂ ਬਾਅਦ ਇਲਾਕੇ ਦੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




