PunjabPunjabTop News

ਬਠਿੰਡਾ ਚ ਸੁੱਤੇ ਪਏ ਫੌਜੀਆਂ ਨੂੰ ਗੋਲੀ ਮਾਰਨ ਵਾਲੇ ਫ਼ੌਜੀ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਤੇ ਜਨਰਲ ਕੋਰਟ ਮਾਰਸ਼ਲ

ਫੌਜ ਦੇ ਇੱਕ ਸਿਪਾਹੀ ਨੂੰ ਜਨਰਲ ਕੋਰਟ ਮਾਰਸ਼ਲ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਅਪ੍ਰੈਲ 2023 ਵਿੱਚ, ਉਸਨੇ ਬਠਿੰਡਾ ਦੀ ਉੱਚ ਸੁਰੱਖਿਆ ਫੌਜੀ ਛਾਉਣੀ ਵਿੱਚ ਆਪਣੇ ਹੀ ਚਾਰ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਗਨਰ ਦੇਸਾਈ ਮੋਹਨ ਨੇ ਆਪਣੇ ਸਾਥੀਆਂ ਸਾਗਰ ਬੰਨੇ, ਕਮਲੇਸ਼ ਆਰ, ਸੰਤੋਸ਼ ਨਾਗਰਾਲ ਅਤੇ ਯੋਗੇਸ਼ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ। ਇਹ ਸਾਰੇ ਫੌਜੀ ਤੋਪਖਾਨੇ ਦੀ 80 ਮੀਡੀਅਮ ਰੈਜੀਮੈਂਟ ਦੇ ਮੇਸ ਵਿੱਚ ਕੰਮ ਕਰ ਰਹੇ ਸਨ। ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਾਰੇ ਸੈਨਿਕ ਮੈੱਸ ਦੇ ਕੋਲ ਆਪਣੇ ਕਮਰਿਆਂ ਵਿੱਚ ਸੌਂ ਰਹੇ ਸਨ। ਹਾਦਸੇ ਦੀ ਜਾਂਚ ਦੌਰਾਨ ਬਠਿੰਡਾ ਪੁਲੀਸ ਨੂੰ ਮੌਕੇ ਤੋਂ ਗੋਲੀਆਂ ਦੇ 19 ਖੋਲ ਮਿਲੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁਲਜ਼ਮ ਨੇ ਆਪਣੇ ਸਾਥੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button