Breaking NewsD5 specialNewsPoliticsPunjab

ਬਠਿੰਡਾ ‘ਚ ਇੰਟਰਨੈਸ਼ਲ ਖਾਸ ਆਦਮੀ ਪਾਰਟੀ ਦੀ ਧੱਕ, ਅਫਸਰਾਂ ਦੇ ਦਫਤਰ ਮੂਹਰੇ ਮਾਰਦੈ ਜਾ-ਜਾ ਹੂਟਰ (ਵੀਡੀਓ)

ਬਠਿੰਡਾ : ਗੱਡੀ ‘ਤੇ ਲਾਲ ਬੱਤੀ ਲਗਾ ਕੇ ਹੂਟਰ ਮਾਰ ਰਹੇ ਇਹ ਜਨਾਬ ਨਾ ਕੋਈ ਵੱਡੇ ਅਧਿਕਾਰੀ ਨੇ ‘ਤੇ ਨਾਂ ਹੀ ਕੋਈ ਮੰਤਰੀ, ਬੇਸ਼ੱਕ 2017 `ਚ ਜਦੋਂ ਪੰਜਾਬ `ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਤਾਂ ਉਸ ਸਮੇਂ ਕੈਪਟਨ ਦੀ ਸਰਕਾਰ ਨੇ ਵੀਆਈਪੀ ਕਲਚਰ ਨੂੰ ਠੱਲ੍ਹ ਪਾਉਣ ਲਈ ਅਹਿਮ ਫੈਸਲਾ ਲਿਆ ਸੀ, ਕਿ ਪੰਜਾਬ `ਚ ਕੋਈ ਵੀ ਵੱਡੇ ਤੋਂ ਵੱਡਾ ਅਧਿਕਾਰੀ ਅਤੇ ਕੋਈ ਵੀ ਮੰਤਰੀ ਗੱਡੀ `ਤੇ ਲਾਲ ਬੱਤੀ ਦੀ ਵਰਤੋਂ ਨਹੀਂ ਕਰੇਗਾ। ਇੱਥੋ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਖੁਦ ਵੀ ਲਾਲ ਬੱਤੀ ਦੀ ਵਰਤੋਂ ਨਹੀਂ ਕਰ ਸਕਣਗੇ। ਪੰਜਾਬ ਸਰਕਾਰ ਦੇ ਇਹਨਾ ਹੁਕਮਾਂ ਦੀ ਹਰ ਵੱਡਾ ਅਧਿਕਾਰੀ ਪਾਲਣਾ ਕਰ ਰਿਹਾ ਹੈ, ਪਰ ਬਠਿੰਡਾ ਦੇ ਮਿੰਨੀ ਸਕੱਤਰੇਤ `ਚ ਇਹ ਵਿਅਕਤੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆ ਉਡਾ ਰਿਹਾ ਹੈ, `ਤੇ ਬੇਖੌਫ ਹੋ ਕੇ ਹੂਟਰ ਤੇ ਹੂਟਰ ਮਾਰ ਰਿਹਾ ਹੈ।

Read Also ਜੱਟਾਂ ਦਾ ਦਲਿਤਾਂ ਨਾਲ ਧੱਕਾ! ਡੰਗਰਾਂ ਵਰਗਾ ਸਲੂਕ ਕਰਦੇ ਨੇ..! (ਵੀਡੀਓ)

ਚਲੋ ਹੁਣ ਤਹਾਨੂੰ ਦੱਸਦੇ ਹਾਂ ਕਿ ਇਹ ਜਨਾਬ ਕੌਣ ਨੇ, ਇਹ ਬਠਿੰਡਾ ਦੇ ਪਿੰਡ ਬੀੜ ਤਾਲਾਬ ਦੀ ਮਹਿਲਾ ਸਰਪੰਚ ਦੇ ਪਤੀ ਗੁਰਦਿਆਲ ਸਿੰਘ ਨੇ , ਜੋ ਬੇਖੌਫ ਹੋ ਕੇ ਆਪਣੀ ਗੱਡੀ `ਤੇ ਲਾਲ ਬੱਤੀ ਲਗਾਈ ਫਿਰਦੇ ਨੇ।ਐਨਾ ਹੀ ਨਹੀਂ ਬਠਿੰਡਾ ਦੇ ਮਿੰਨੀ ਸਕੱਤਰੇਤ ਚ ਗੁਰਦਿਆਲ ਸਿੰਘ ਕਾਫੀ ਸਮਾਂ ਹੂਟਰ ਮਾਰਦਾ ਰਿਹਾ ਹੈ ਪਰ ਫਿਰ ਵੀ ਕਿਸੇ ਪੁਲਿਸ ਅਧਿਕਾਰੀ ਤੱਕ ਇਹਨਾ ਹੂਟਰ ਦੀ ਆਵਾਜ਼ ਨਹੀਂ ਪਹੁੰਚੀ। ਦੂਜੇ ਪਾਸੇ ਐੱਸ.ਪੀ. ਸਿਟੀ ਦਾ ਕਹਿਣਾ ਕੀ ਲਾਲ ਬੱਤੀ ਲਗਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀ , ਤੇ ਇਸ ਵਿਅਕਤੀ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਜੋ ਵੀ ਹੋਵੇ ਇਹ ਵਿਅਕਤੀ ਆਪਣੀ ਗੱਡੀ `ਤੇ ਬੇਖੌਫ ਹੋ ਕੇ ਲਾਲ ਬੱਤੀ ਲਗਾਈ ਫਿਰ ਰਿਹਾ ਹੈ ਇਸਨੂੰ ਪ੍ਰਸ਼ਾਸਨ ਦੀ ਇੱਕ ਵੱਡੀ ਨਲਾਇਕੀ ਜਰੂਰ ਕਿਹਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button