Breaking NewsD5 specialNewsPress ReleasePunjabPunjab Officials

ਬਠਿੰਡਾ ਏਮਜ਼ ਵਿਖੇ ਆਈਪੀਡੀ ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਹੋਣ:ਮੁੱਖ ਸਕੱਤਰ

ਸੰਗਰੂਰ ਪੀਜੀਆਈ ਨੂੰ ਅਗਲੇ ਸਾਲ ਅਕਤੂਬਰ ਤੱਕ ਕਾਰਜਸ਼ੀਲ ਕਰਨ ਦੀ ਹਦਾਇਤ ; ਫਿਰੋਜ਼ਪੁਰ ਪੀ.ਜੀ.ਆਈ. ਦਾ ਕੰਮ ਸ਼ੁਰੂ ਹੋਇਆ

13315 ਕਰੋੜ ਰੁਪਏ ਦੇ 19 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਮੁਕੰਮਲ ਕਰਨ ਲਈ ਵਿਭਾਗਾਂ ਦੀ ਸ਼ਲਾਘਾ
ਚੰਡੀਗੜ੍ਹ:ਭਵਿੱਖ ਵਿੱਚ ਕਿਸੇ ਵੀ ਤਰਾਂ ਦੇ ਹੰਗਾਮੀ ਹਾਲਾਤਾਂ, ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਈਪੀਡੀ (ਇਨ ਪੇਸ਼ੈਂਟ ਡਿਪਾਰਟਮੈਂਟ) ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਤੋਂ ਇਲਾਵਾ ਅਗਲੇ ਸਾਲ ਅਕਤੂਬਰ ਤੱਕ ਸੰਗਰੂਰ ਵਿੱਚ ਉਸਾਰੀ ਅਧੀਨ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ।ਇਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੂੰ  ਜਾਣੂੰ ਕਰਵਾਇਆ ਗਿਆ ਕਿ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ ਕਾਰਜ ਪਿਛਲੇ ਮਹੀਨੇ ਸੌਂਪ ਦਿੱਤਾ ਗਿਆ ਹੈ ਅਤੇ ਇਹ ਕੰਮ 39 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਪਿਛਲੇ ਹਫ਼ਤੇ ਸੂਬੇ ਵਿੱਚ ਕੋਵਿਡ ਪਾਜ਼ੇਟਿਵਿਟੀ ਦਰ 0.1 ਫ਼ੀਸਦ ’ਤੇ ਸਥਿਰ ਰਹਿਣ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਜਾਂਚ ਅਤੇ ਸੰਪਰਕ ਟਰੇਸਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ।ਸ੍ਰੀਮਤੀ ਮਹਾਜਨ ਨੇ 31 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ, ਜਿਸ ਵਿੱਚ ਭਾਰਤੀ ਰੇਲਵੇ, ਭਾਰਤੀ ਕੌਮੀ ਰਾਜਮਾਰਗ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ -ਵੱਖ ਰੇਲਵੇ ਲਾਈਨਾਂ ਅਤੇ ਸੜਕੀ ਪ੍ਰੋਜੈਕਟਾਂ ਤੋਂ ਇਲਾਵਾ ਰੋਪੜ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ , ਅੰਮਿ੍ਰਤਸਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬਠਿੰਡਾ ਵਿੱਚ ਏਮਜ਼, ਸੰਗਰੂਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਬਠਿੰਡਾ ਵਿੱਚ ਈਥਾਨੋਲ ਬਾਇਓ-ਰਿਫਾਇਨਰੀ ਪ੍ਰਾਜੈਕਟ ਸ਼ਾਮਲ ਹਨ।
ਉਨਾਂ ਦੱਸਿਆ ਕਿ ਸੂਬੇ ਵਿੱਚ 13315 ਕਰੋੜ ਰੁਪਏ ਦੀ ਲਾਗਤ ਨਾਲ 19 ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ।
ਸੂਬੇ ਵਿੱਚ ਅੰਤਰ-ਰਾਜੀ ਸੜਕੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਫਗਵਾੜਾ-ਰੂਪਨਗਰ (2574 ਕਰੋੜ ਰੁਪਏ), ਐਨਐਚ -71 ਦੇ ਲਾਂਬੜਾ-ਸ਼ਾਹਕੋਟ ਸੈਕਸ਼ਨ (847 ਕਰੋੜ ਰੁਪਏ) ਐਨਐਚ -71 ਦਾ ਮੋਗਾ-ਟੱਲੇਵਾਲ ਸੈਕਸ਼ਨ (905 ਕਰੋੜ ਰੁਪਏ), ਖਰੜ-ਲੁਧਿਆਣਾ (2593 ਕਰੋੜ ਰੁਪਏ), ਐਨਐਚ -71 ਦੇ ਸ਼ਾਹਕੋਟ-ਮੋਗਾ ਸੈਕਸ਼ਨ (766 ਕਰੋੜ ਰੁਪਏ), ਚੰਡੀਗੜ-ਖਰੜ (800 ਕਰੋੜ ਰੁਪਏ) ਅਤੇ ਲੁਧਿਆਣਾ-ਤਲਵੰਡੀ (479-ਕਰੋੜ ਰੁਪਏ) ਨੂੰ ਚਹੁੰ ਮਾਰਗੀ ਕਰਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।
ਇਸ ਤੋਂ ਇਲਾਵਾ ਐਨਐਚ -354 ਦੇ  ਖੇਮਕਰਨ ਤੋਂ ਅੰਮਿ੍ਰਤਸਰ ਬਾਈਪਾਸ ਦੀ ਸ਼ੁਰੂਆਤ ਤੱਕ ਦੇ ਸੈਕਸ਼ਨ ਦਾ ਨਵੀਨੀਕਰਨ ਅਤੇ ਸੁਧਾਰ (196 ਕਰੋੜ ਰੁਪਏ), ਰਾਮਦਾਸ ਤੋਂ ਗੁਰਦਾਸਪੁਰ ਸਮੇਤ ਕਰਤਾਰਪੁਰ ਸਾਹਿਬ ਕੌਰੀਡੋਰ (219 ਕਰੋੜ ਰੁਪਏ), ਐਨਐਚ-254  ਦੇ ਮੱੁਦਕੀ-ਜਵਾਹਰ ਸਿੰਘ ਵਾਲਾ ਸੈਕਸ਼ਨ (173-ਕਰੋੜ ਰੁਪਏ)  ਨੂੰ ਪੇਵਡ ਸ਼ੋਲਡਰ ਨਾਲ ਦੋ ਮਾਰਗੀ ਕਰਨ , ਐਨਐਚ -354 ਈ ਦੇ ਅਬੋਹਰ-ਸੀਤੋ ਗੁੰਨੋ-ਡੱਬਵਾਲੀ ਸੈਕਸ਼ਨ (322-ਕਰੋੜ ਰੁਪਏ), ਐਨਐਚ -703 ਬੀ ਦੇ ਮੱਖੂ- ਹਰੀਕੇ-ਖਾਲੜਾ ਸੈਕਸ਼ਨ (294-ਕਰੋੜ ਰੁਪਏ), ਟੋਹਾਣਾ (ਹਰਿਆਣਾ) ਪੰਜਾਬ/ਹਰਿਆਣਾ ਬਾਰਡਰ ਤੋਂ ਮੂਨਕ-ਜਾਖਲ-ਬੁਢਲਾਡਾ-ਭੀਖੀ ਤੱਕ ਐਨਐਚ-148 ਬੀ (342-ਕਰੋੜ ਰੁਪਏ) ਨੂੰ ਚੌੜਾ ਕਰਨ ਅਤੇ ਪੇਵਡ ਸ਼ੋਲਡਰ ਬਣਾਉਣ, ਹਰੀਕੇ-ਜ਼ੀਰਾ (892 ਕਰੋੜ ਰੁਪਏ) ਦੇ ਨਾਲ ਪੇਵ ਸ਼ੋਲਡਰ ਬਣਾਉਣ ਤੋਂ ਇਲਾਵਾ ਮੌਜੂਦਾ ਦੋ ਮਾਰਗੀ ਕੈਰੇਜਵੇਅ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ।
ਫੇਜ਼ -1 ਬੀ ਅਧੀਨ ਆਈਆਈਟੀ, ਰੋਪੜ (351-ਕਰੋੜ ਰੁਪਏ) ਲਈ ਵੱਖ-ਵੱਖ ਇਮਾਰਤਾਂ ਦੀ ਉਸਾਰੀ ਨੂੰ ਮੁਕੰਮਲ ਕੀਤਾ ਗਿਆ, ਇਸ ਤੋਂ ਇਲਾਵਾ ਕ੍ਰਮਵਾਰ 219 ਕਰੋੜ ਅਤੇ 240-ਕਰੋੜ ਰੁਪਏ ਦੀ ਲਾਗਤ ਨਾਲ ਐਨਐਫਐਲ, ਬਠਿੰਡਾ ਅਤੇ ਨੰਗਲ ਵਿਖੇ ਗੈਸ ਟਰਬੋ ਜੈਨਰੇਟਰ ਅਤੇ ਹੀਟ ਰਿਕਵਰੀ ਸਟੀਮ ਜੈਨਰੇਟਰ ਪ੍ਰੋਜੈਕਟ ਲਾਗੂ ਕੀਤੇ ਗਏ ਹਨ। ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (925 ਕਰੋੜ ਰੁਪਏ) ਅਤੇ ਸੰਗਰੂਰ ਵਿਖੇ ਸੈਟੇਲਾਈਟ ਸੈਂਟਰ ਪੀਜੀਆਈ ਚੰਡੀਗੜ (178 ਕਰੋੜ ਰੁਪਏ) ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਉਹਨਾਂ ਸਬੰਧਤ ਅਧਿਕਾਰੀਆਂ ਤੋਂ ਪ੍ਰਗਤੀ ਰਿਪੋਰਟ ਮੰਗਦਿਆਂ ਰੇਲਵੇ ਲਾਈਨ ਪ੍ਰਾਜੈਕਟਾਂ ਲਈ ਚੱਲ ਰਹੀ ਜ਼ਮੀਨ ਗ੍ਰਹਿਣ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਕਿਹਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button