ਬਚਪਨ ਦੀ ਦੋਸਤ ਕਿੰਜਲ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਾਰਦਿਕ, ਕਿਹਾ ਮਿਲ ਕੇ ਲੜਾਂਗੇ ਅੱਗੇ ਦੀ ਲੜਾਈ
ਅਹਿਮਦਾਬਾਦ: ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਲੀਡਰ ਹਾਰਦਿਕ ਪਟੇਲ ਨੇ ਐਤਵਾਰ ਨੂੰ ਆਪਣੀ ਬਚਪਨ ਦੀ ਦੋਸਤ ਕਿੰਜਲ ਪਾਰਿਖ ਨਾਲ ਵਿਆਹ ਕਰਾ ਲਿਆ।
Read Also ਕਪਿਲ-ਗਿੰਨੀ ਦੇ ਵਿਆਹ ‘ਚ ਗਾਇਕ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ
ਹਾਲਾਂਕਿ ਵਿਆਹ ਸਮਾਰੋਹ ਵਿੱਚ ਕਿਸੇ ਵੀ ਨੇਤਾ ਨੂੰ ਨਹੀਂ ਬੁਲਾਇਆ ਗਿਆ ਸੀ, ਸਿਰਫ ਪਰਿਵਾਰ ਦੇ ਕਰੀਬੀ ਲੋਕ ਹੀ ਆਏ ਅਹਿਮਦਾਬਾਦ ਤੋਂ ਕਰੀਬ 130 ਕਿਲੋਮੀਟਰ ਦੂਰ ਮੁਲੀ ਤਾਲੁਕਾ ਦੇ ਦਿਗਸਰ ਪਿੰਡ ਦੇ ਇੱਕ ਮੰਦਿਰ ਵਿੱਚ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਹਾਰਦਿਕ ਨੇ ਕਿਹਾ ਕਿ ਇਹ ਉਸ ਦੇ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਹੈ। ਉਸ ਨੇ ਕਿਹਾ ਕਿ ਉਸ ਦਾ ਸੰਕਲਪ ਹੈ ਕਿ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੇਸ਼ ਦੇ ਨਵਨਿਰਮਾਣ ਲਈ ਇੱਕਜੁਟ ਹੋ ਕੇ ਲੜਨ ਦਾ ਸੰਕਲਪ ਲਿਆ ਹੈ। ਉਸ ਨੇ ਕਿਹਾ ਕਿ ਸੱਚ, ਲੋਕਾਂ ਅਤੇ ਬਰਾਬਰੀ ਦੇ ਅਧਿਕਾਰ ਲਈ ਉਹ ਆਖ਼ਰੀ ਸਾਹ ਤਕ ਲੜੇਗਾ।
ਪਟੇਲ ਨੇ ਦੱਸਿਆ ਕਿ ਕਿੰਜਲ ਤੇ ਉਹ ਲੰਮੇ ਸਮੇਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਇਸ ਲਈ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ।
ਪਾਰਿਖ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਦੋਵੇਂ ਜਣੇ ਜ਼ਿਲ੍ਹਾ ਅਹਿਮਦਾਬਾਦ ਦੇ ਵਿਰਾਮਗਾਮ ਦੇ ਰਹਿਣ ਵਾਲੇ ਹਨ। ਕਿੰਜਲ ਦਾ ਪਰਿਵਾਰ ਸੂਰਤ ਦਾ ਰਹਿਣ ਵਾਲਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.