Breaking NewsInternationalNews

ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ ਅਮਰੀਕਾ ਵੱਲੋਂ ਲਾਈ ਟੈਰਿਫਜ਼ ਦਾ ਮੁੱਦਾ : ਮੈਕਨੌਟਨ

ਓਟਾਵਾ: ਕੈਨੇਡਾ ਦੇ ਸਫ਼ੀਰ ਡੇਵਿਡ ਮੈਕਨੌਟਨ ਨੇ ਅਮਰੀਕਾ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਵੇਗਾ। ਇਸ ਮਾਮਲੇ ‘ਤੇ ਵਾਸ਼ਿੰਗਟਨ ਡੀਸੀ ‘ਚ ਯੂਐਸ ਚੇਂਬਰ ਆਫ ਕਾਮਰਸ ਵਿਖੇ ਗੱਲ ਕਰਦਿਆਂ ਮੈਕਨੌਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਕੁੱਝ ਹਫਤਿਆਂ ਵਿੱਚ ਹੀ ਹੋ ਜਾਵੇਗਾ।

Read Also ਟਰੂਡੋ ਵੱਲੋਂ 6 ਮਈ ਨੂੰ ਜਿਮਨੀ ਚੋਣਾਂ ਕਰਵਾਉਣ ਦਾ ਐਲਾਨ

ਪਰ ਜੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਇਹ ਮੁੱਦਾ ਕੈਨੇਡਾ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਬਹਿਸ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਇਸ ਨੂੰ ਤਰਜੀਹੀ ਤੌਰ ਉੱਤੇ ਦੋਵਾਂ ਧਿਰਾਂ ਵੱਲੋਂ ਹੱਲ ਕਰ ਲਿਆ ਜਾਵੇਗਾ।

ਮੈਕਨੌਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਇਨ੍ਹਾਂ ਟੈਰਿਫਜ਼ ਦੇ ਜਾਰੀ ਰਹਿੰਦਿਆਂ ਚੋਣਾਂ ਵਿੱਚ ਇਨ੍ਹਾਂ ਨੂੰ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਜਿਹੜੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਅਮਰੀਕਾ ਉੱਤੇ ਦਬਾਅ ਨਾ ਪਾਉਣਾ ਚਾਹੁੰਦੀ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button