
ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਲਗਾਤਾਰ ਦੂਜੀ ਵਾਰ ਫੁੱਟਬਾਲ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਲਿਯੋਨੇਲ ਮੇਸੀ ਦੀ ਟੀਮ ਨੇ ਬੀਤੀ ਰਾਤ ਨੂੰ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਟੀਮ 85 ਮਿੰਟ ਤੋਂ ਪਿਛੜ ਰਹੀ ਸੀ। ਉਸ ਦੇ ਬਾਅਦ ਆਖਰੀ 7 ਮਿੰਟ ਵਿਚ ਦੋ ਗੋਲ ਦਾਗੇ ਤੇ ਜਿੱਤ ਹਾਸਲ ਕੀਤੀ। 20 ਜੁਲਾਈ ਨੂੰ ਫਾਈਨਲ ਵਿਚ ਉਸ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ।
ਅਟਲਾਂਟਾ ਵਿਚ ਐਂਥਨੀ ਗਾਰਡਨ ਦੇ 55ਵੇਂ ਮਿੰਟ ਦੇ ਗੋਲ ਤੋਂ ਇੰਗਲੈਂਡ ਫਾਈਨਲ ਵਲ ਵਧਦਾ ਦਿਖ ਰਿਹਾ ਸੀ ਪਰ ਲਿਓਨੇਲ ਮੇਸੀ ਦੀ ਟੀਮ ਨੇ ਆਖਰੀ ਸਮੇਂ ਮੈਚ ਦਾ ਰੁਖ਼ ਪਲਟ ਦਿੱਤਾ। ਮੇਸੀ ਕੋਲ ਏਂਜੋ ਫਰਨਾਡੀਜ਼ ਨੇ 25 ਗਜ ਤੋਂ ਸ਼ਾਨਦਾਰ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਫਿਰ ਇੰਜਰੀ ਟਾਈਮ ਦੇ ਦੂਜੇ ਮਿੰਟ ਵਿਚ ਮੇਸੀ ਦੇ ਸਟੀਕ ਕ੍ਰਾਸ ‘ਤੇ ਸਬਸਟੀਚਿਊਟ ਲਾਟਾਰੋ ਮਾਰਟੀਨੇਜ ਨੇ ਹੇਡਰ ਨਾਲ ਗੋਲ ਦਾਕ ਕੇ ਜਿੱਤ ਦਿਵਾ ਦਿੱਤੀ।
ਇਹ ਅਰਜਨਟੀਨਾ ਦਾ 7ਵਾਂ ਵਰਲਡ ਕੱਪ ਫਾਈਨਲ ਹੋਵੇਗਾ। ਟੀਮ ਇਸ ਤੋਂ ਪਹਿਲਾਂ 1930, 1978, 1986, 1990, 2014 ਤੇ 2022 ਵਿਚ ਫਾਈਨਲ ਖੇਡ ਚੁੱਕੀ ਹੈ। ਅਰਜਨਟੀਨਾ 1978, 1986 ਤੇ 2022 ਵਿਚ ਵਿਸ਼ਵ ਕੱਪ ਜਿੱਤ ਚੁੱਕੀ ਹੈ। ਹੁਣ ਉਸ ਦੇ ਕੋਲ ਲਗਾਤਾਰ ਦੂਜੀ ਵਾਰ ਤੇ ਕੁੱਲ ਚੌਥਾ ਖਿਤਾਬ ਜਿੱਤਣ ਦਾ ਮੌਕਾ ਹੈ। ਮੈਚ ਦੀ ਸ਼ੁਰੂਆਤ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਮੁਕਾਬਲਾ ਸਿਰਫ ਫੁੱਟਬਾਲ ਦਾ ਨਹੀਂ ਹੈ। ਤੀਜੇ ਹੀ ਮਿੰਟ ਵਿਚ ਇੰਗਲੈਂਡ ਦੇ ਏਲੀਅਨ ਐਂਡਰਸਨ ‘ਤੇ ਟੈਕਲ ਦੇ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਆਹਮੋ-ਸਾਹਮਣੇ ਆ ਗਏ। ਰੈਫਰੀ ਇਸਮਾਈਲ ਐਲਫਾਥ ਦੇ ਵਿਚ ਬਚਾਅ ਕਰਨਾ ਪਿਆ। ਪੂਰੇ ਪਹਿਲੇ ਹਾਫ ਵਿਚ ਕਈ ਖਿਤਾਰੀ ਭਿੜੇ ਤੇ ਫਾਊਲ ਦੀ ਭਰਮਾਰ ਰਹੀ।
ਇੰਗਲੈਂਡ ਨੂੰ ਹਰਾ ਕੇ ਅਰਜਨਟੀਨਾ ਨੇ ਸਾਰੇ ਪ੍ਰਤੀਯੋਗੀਆਂ ਵਿਚ ਲਗਾਤਾਰ 14ਵੀਂ ਜਿੱਤ ਦਰਜ ਕੀਤੀ। ਟੀਮ ਸਤੰਬਰ 2025 ਵਿਚ ਇਕਵਾਡੋਰ ਤੋਂ ਹਾਰਨ ਦੇ ਬਾਅਦ ਇਕ ਵੀ ਮੈਚ ਨਹੀਂ ਹਾਰੀ ਹੈ। ਅਰਜਨਟੀਨਾ ਨੇ ਮੌਜੂਦਾ ਟੂਰਨਾਮੈਂਟ ਵਿਚ 19 ਗੋਲ ਕੀਤੇ ਹਨ। ਇਹ ਟੀਮ ਦਾ ਇਕ ਵਰਲਡ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ। ਅਰਜਨਟੀਨਾ ਨੇ ਲਗਾਤਾਰ 14 ਵਰਲਡ ਕੱਪ ਮੈਚਾਂ ਵਿਚ ਘੱਟੋ-ਘੱਟ 2 ਗੋਲ ਕੀਤੇ ਹਨ। ਇਹ ਵੀ ਆਪਣੇ ਆਪ ਵਿਚ ਇਕ ਰਿਕਾਰਡ ਹੈ। ਅਰਜਨਟੀਨਾ ਦੇ ਖਿਲਾਫ ਉਤਰਦੇ ਹੀ ਹੈਰੀ ਕੇਨ ਨੇ ਇੰਗਲੈਂਡ ਲਈ 121ਵਾਂ ਮੈਚ ਕੇਡਿਆ। ਉਹ ਵੇਨ ਰੂਨੀ ਨੂੰ ਪਿੱਛੇ ਛੱਡ ਕੇ ਇੰਗਲੈਂਡ ਦੇ ਸਭ ਤੋਂ ਵਧ ਮੈਚ ਖੇਡਣ ਵਾਲਾ ਆਊਟਫੀਲਡ ਖਿਡਾਰੀ ਬਣ ਗਏ। ਓਵਰਆਲ ਉੁਨ੍ਹਾਂ ਤੋਂ ਅੱਗੇ ਸਿਰਫ ਗੋਲਕੀਪਰ ਪੀਟਰ ਸ਼ਿਲਟਨ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




