Breaking NewsD5 specialIndiaNews

ਫਿਲਹਾਲ ਲੋਕਲ ਟ੍ਰੇਨ ‘ਚ ਸਫ਼ਰ ਨਹੀਂ ਕਰ ਪਾਉਣਗੇ ਆਮ ਲੋਕ, ਲੱਗ ਸਕਦੈ ਨਾਇਟ ਕਰਫਿਊ

ਮੁੰਬਈ : ਦੇਸ਼ ਦੀ ਰਾਜਧਾਨੀ ਮੁੰਬਈ ‘ਚ ਪ੍ਰਸ਼ਾਸਨ ਕੋਰੋਨਾ ਵਾਇਰਸ (Corona Virus) ਨੂੰ ਲੈ ਕੇ ਬਹੁਤ ਸਾਵਧਾਨ ਨਜ਼ਰ ਆ ਰਿਹਾ ਹੈ। ਹਾਲ ਹੀ ‘ਚ ਖ਼ਬਰ ਆ ਰਹੀ ਹੈ ਕਿ ਮੁੰਬਈ ‘ਚ ਫਿਲਹਾਲ ਸਾਰਿਆਂ ਲਈ ਲੋਕਲ ਟ੍ਰੇਨਾਂ (Mumbai local Trains) ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਇੰਨਾ ਹੀ ਨਹੀਂ ਸਰਕਾਰ ਹਾਲਾਤ ਵਿਗੜਨ ‘ਤੇ ਨਾਇਟ ਕਰਫਿਊ (Night Curfew) ਲਗਾਉਣ ‘ਤੇ ਵੀ ਵਿਚਾਰ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਦੇਸ਼ ਦੇ ਕਈ ਵੱਡੇ ਸ਼ਹਿਰਾਂ ‘ਚ ਵਾਇਰਸ ਦੀ ਰੋਕਥਾਮ ਲਈ ਨਾਇਟ ਕਰਫਿਊ ਲਗਾਇਆ ਗਿਆ ਹੈ। ਮੁੰਬਈ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 654 ਨਵੇਂ ਮਾਮਲੇ ਮਿਲੇ ਹਨ। ਸ਼ਹਿਰ ‘ਚ ਹੁਣ ਤੱਕ 2 ਲੱਖ 89 ਹਜ਼ਾਰ 343 ਲੋਕ ਵਾਇਰਸ ਦੀ ਚਪੇਟ ‘ਚ ਆ ਚੁੱਕੇ ਹਨ ਅਤੇ 10959 ਮਰੀਜਾਂ ਦੀ ਮੌਤ ਹੋ ਚੁੱਕੀ ਹੈ।

ਗੱਲ ਆਰ ਪਾਰ ਦੀ,ਬੱਸ ਹੁਣ ਇੱਕ ਪਾਸਾ ਹੋਣ ਹੁਣ,ਕਿਸਾਨਾਂ ਦਾ ਦਿੱਲੀ ਤੋਂ ਵੱਡਾ ਐਲਾਨ

ਕਿਆਸ ਲਗਾਏ ਜਾ ਰਹੇ ਸਨ ਕਿ ਮੁੰਬਈ ਲੋਕਲ ਟ੍ਰੇਨ ਜਲਦੀ ਹੀ ਆਮ ਲੋਕਾਂ ਲਈ ਵੀ ਸ਼ੁਰੂ ਹੋ ਸਕਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਅਧਿਕਾਰੀਆਂ ਨੇ ਇਹ ਸਾਫ਼ ਕੀਤਾ ਹੈ ਕਿ ਫਿਲਹਾਲ ਅਜਿਹਾ ਕਰਨ ਦੀ ਕੋਈ ਵੀ ਯੋਜਨਾ ਨਹੀਂ ਹੈ। ਮੀਡੀਆ ਰਿਪੋਰਟ ਅਨੁਸਾਰ ਮੁੰਬਈ ਮਿਊਂਸੀਪਲ ਕਮਿਸ਼ਨਲ ਇਕਬਾਲ ਸਿੰਘ ਚਹਿਲ ਨੇ ਪਹਿਲਾਂ ਕਿਹਾ ਸੀ ਕਿ ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਹੋਣ ਵਾਲੇ ਜਸ਼ਨ ਤੋਂ ਬਾਅਦ ਹਾਲਾਤ ਨੂੰ ਵੇਖਦੇ ਹੋਏ ਆਮ ਲੋਕਾਂ ਦੇ ਅਧਿਕਾਰਾਂ ਬਾਰੇ ਵਿਚਾਰ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button