Breaking NewsIndiaNewsPunjab

ਫਿਲਮ ‘ਭਾਰਤ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਦੀ ਟੂੱਟੀ ਪਸਲੀ

ਲੁਧਿਆਣਾ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਲੁਧਿਆਣਾ ਨੇੜੇ ਚੱਲ ਰਹੀ ਫਿਲਮ ‘ਭਾਰਤ’ ਦੀ ਸ਼ੂਟਿੰਗ ਦੌਰਾਨ ਇੱਕ ਸਟੰਟ ਕਰਦਿਆਂ ਡਿੱਗ ਕੇ ਆਪਣੀ ਪਸਲੀ ਤੁੜਵਾ ਬੈਠੇ ਹਨ। ਪਤਾ ਲੱਗਾ ਹੈ ਕਿ ਜਿਸ ਵੇਲੇ ਸਲਮਾਨ ਖਾਨ ਨੂੰ ਇਹ ਸੱਟ ਲੱਗੀ ਉਸ ਵੇਲੇ ਉਹ ਪਾਕਿਸਤਾਨੀ ਝੰਡਾ ਚੁੱਕ ਕੇ ਫਿਲਮ ਦਾ ਕੋਈ ਸਟੰਟ ਕਰ ਰਹੇ ਸਨ। ਸੱਟ ਲੱਗਣ ਤੋਂ ਬਾਅਦ ਸਲਮਾਨ ਖਾਨ ਨੇ ਮੁਢਲੀ ਡਾਕਟਰੀ ਸਹਾਇਤਾ ਲੈਣ ਉਪਰੰਤ ਮੁੰਬਈ ਵਾਪਸ ਪਰਤ ਗਏ ਹਨ। ਲੁਧਿਆਣਾ ਦੇ ਪਿੰਡ ਬੱਲੋਵਾਲ ਵਿੱਚ ਚੱਲ ਰਹੀ ਸ਼ੂਟਿੰਗ ਦੌਰਾਨ ਵਾਪਰੀ ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਬਾੜੇਵਾਲ ਰੋਡ ਸਥਿਤ ਮਿਊ ਇਮੇਜਿੰਗ ਡਾਇਆਗਨੋਸਟਿਕ ਸੈਂਟਰ ਪੁੱਜੇ ਜਿੱਥੇ ਉਨ੍ਹਾਂ ਦੀਆਂ ਪਸਲੀਆਂ ਦਾ ਐਕਸਰੇ ਕੀਤਾ ਗਿਆ ਤੇ ਡਾਕਟਰਾਂ ਨੇ ਸਲਮਾਨ ਖਾਨ ਦੀ ਪਸਲੀ ਵਿੱਚ ਹੇਅਰ ਲਾਈਨ ਫਰੈਕਚਰ ਦੱਸਿਆ ਹੈ ਤੇ ਉਨ੍ਹਾਂ ਨੂੰ ਫਿਲਹਾਲ ਸ਼ੂਟਿੰਗ ਨਾ ਕਰਨ ਦੀ ਸਲਾਹ ਦਿੱਤੀ ਹੈ।

Read Also ਅਕਸ਼ੈ ਦੀ ਫਿਲਮ ‘ਹਾਉਸਫੁਲ 4’ ਦੇ ਸੈੱਟ ‘ਤੇ ਡਾਂਸਰ ਨਾਲ ਛੇੜਛਾੜ,FIR ਦਰਜ

ਡਾਕਟਰਾਂ ਦੀ ਸਲਾਹ ਤੋਂ ਬਾਅਦ ਸਲਮਾਨ ਖਾਨ ਫਿਲਮ ‘ਭਾਰਤ’ ਦੀ ਸ਼ੂਟਿੰਗ ਵਿਚਕਾਰ ਹੀ ਛੱਡ ਕੇ ਮੁੰਬਈ ਸਥਿਤ ਆਪਣੇ ਘਰ ਵਾਪਸ ਪਰਤ ਗਏ ਹਨ। ਇੱਥੇ ਦੱਸ ਦੇਈਏ ਕਿ ਫਿਲਮ ‘ਭਾਰਤ’ ਦੀ ਸ਼ੂਟਿੰਗ ਇਸ ਵੇਲੇ ਆਪਣੇ ਅੰਤਿਮ ਦੌਰ ਵਿੱਚ ਹੈ ਤੇ ਕੈਟਰੀਨਾ ਕੈਫ ਅਤੇ ਸੁਨੀਲ ਗਰੋਵਰ ਅਜੇ ਵੀ ਇਸ ਫਿਲਮ ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਲੀ ਅੱਬਾਸ ਜਾਫਰ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਫਿਲਮ ‘ਭਾਰਤ’ ਦੇ ਪ੍ਰਡਿਊਸਰ ਵੀ ਸਲਮਾਨ ਖਾਨ ਖੁਦ ਹਨ ਤੇ ਏਸ ਵਿੱਚ ਉਨ੍ਹਾਂ ਦੇ ਭਾਈਵਾਲ ਅਤੁਲ ਅਗਨੀਹੋਤਰੀ ਦੱਸੇ ਜਾਂਦੇ ਹਨ। ਇਸ ਫਿਲਮ ਵਿੱਚ ਹੋਰਨਾਂ ਤੋਂ ਇਲਾਵਾ ਤੱਬੂ, ਨੌਰਾ ਫਤੇਹੀ ਅਤੇ ਦਿਸ਼ਾ ਪਟਾਨੀ ਵਰਗੇ ਕਲਾਕਾਰ ਕੰਮ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button