Breaking NewsD5 specialEntertainmentNews

ਫਿਲਮਕਾਰ ਰਾਜੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਮਾਹਾਭਾਰਤ’ ‘ਚ ਕਰਨ ਦਾ ਕਿਰਦਾਰ ਕਰਦੇ ਨਜ਼ਰ ਆਣਗੇ ‘ਸ਼ਾਹਿਦ ਕਪੂਰ’

ਮੁੰਬਈ : ਬਾਲੀਵੁੱਡ ਦੇ ਚਾਕਲੇਟ ਹੀਰੋ ਸ਼ਾਹਿਦ ਕਪੂਰ ਸਿਲਵਰ ਸਕ੍ਰੀਨ ‘ਤੇ ਮਹਾਭਾਰਤ ‘ਚ ਕਰਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ‘ਚ ਚਰਚਾ ਹੈ ਕਿ ਸ਼ਾਹਿਦ ਕਪੂਰ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਫਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਾਲ ਹੱਥ ਮਿਲਾਇਆ ਹੈ। ਚਰਚਾ ਹੈ ਕਿ ਸ਼ਾਹਿਦ ਕਪੂਰ, ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਮਹਾਭਾਰਤ’ ‘ਚ ਕਰਨ ਦਾ ਆਈਕਾਨਿਕ ਕਿਰਦਾਰ ਨਿਭਾਉਣ ਜਾ ਰਹੇ ਹਨ। ਫਿਲਮ ‘ਚ ਕਰਨ ਦਾ ਕਿਰਦਾਰ ਸਭ ਤੋਂ ਅਹਿਮ ਹੋਵੇਗਾ।

ਵੱਡੀ ਖ਼ਬਰ! 19 ਵਾਲੀ ਮੀਟਿੰਗ ਤੋਂ ਪਹਿਲਾਂ ਕੇਂਦਰ ਦਾ ਵੱਡਾ ਐਕਸ਼ਨ,ਕਿਸਾਨ ਜਥੇਬੰਦੀਆਂ ਨੂੰ ਪਾਤੀ ਬਿਪਤਾ

ਇਸ ਫਿਲਮ ‘ਚ ‘ਮਹਾਭਾਰਤ’ ਦੀ ਕਹਾਣੀ ਕਰਨ ਦੇ ਨਜ਼ਰੀਏ ਨਾਲ ਦਿਖਾਈ ਜਾਵੇਗੀ। ਅਜੇ ਤੱਕ ਫਿਲਮ ‘ਮਹਾਭਾਰਤ’ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਜਿਹੇ ‘ਚ ਇਹ ਕਹਿਣਾ ਮੁਸ਼ਕਿਲ ਹੈ ਕਿ ਫਿਲਮ ਨੂੰ ਮਾਰਡਨ ਲੁੱਕ ‘ਚ ਦਿਖਾਇਆ ਜਾਵੇਗਾ ਜਾਂ ਫਿਰ ਨਹੀਂ। ਮੰਨਿਆ ਜਾ ਰਿਹਾ ਹੈ ਕਿ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਇਹ ਮੈਗਾ ਬਜਟ ਫਿਲਮ ਬਾਲੀਵੁੱਡ ਦੀ ਸਭ ਤੋਂ ਸ਼ਾਨਦਾਰ ਫਿਲਮ ਬਣਨ ਜਾ ਰਹੀ ਹੈ। ਕੁੱਝ ਸਮੇਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਫਿਲਮ ‘ਜਰਸੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button