Breaking NewsD5 specialNewsSports

ਫਿਰ ਮੈਦਾਨ ‘ਤੇ ਪਰਤੇ ਸਚਿਨ ਤੇਂਦੁਲਕਰ, ਮੈਚ ਤੋਂ ਪਹਿਲਾਂ ਜੰਮ ਕੇ ਕੀਤੀ ਪ੍ਰੈਕਟਿਸ

ਨਵੀਂ ਦਿੱਲੀ : ਅੱਜ ਫਿਰ ਇੱਕ ਵਾਰ ਸਚਿਨ ਤੇਂਦੁਲਕਰ ਮੈਦਾਨ ‘ਤੇ ਕ੍ਰਿਕੇਟ ਖੇਡਦੇ ਹੋਏ ਨਜ਼ਰ ਆਉਣਗੇ। ਜੀ ਹਾਂ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ ਸਚਿਨ ਤੇਂਦੁਲਕਰ ਸਮੇਤ ਕਈ ਦਿੱਗਜ ਖਿਡਾਰੀ ਵਰਲਡ ਰੋਡ ਸੇਫਟੀ ਟੂਰਨਾਮੈਂਟ ‘ਚ ਅੱਜ ਤੋਂ ਹਿੱਸਾ ਲੈ ਰਹੇ ਹਨ। ਮੈਚ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਜੰਮਕੇ ਅਭਿਆਸ ਕੀਤਾ। ਸਚਿਨ ਤੋਂ ਇਲਾਵਾ ਸਹਿਵਾਗ ਸਮੇਤ ਕਈ ਹੋਰ ਖਿਡਾਰੀ ਵੀ ਮੈਚ ਤੋਂ ਪਹਿਲਾਂ ਪ੍ਰੈਕਟਿਸ ਕਰਦੇ ਹੋਏ ਨਜ਼ਰ ਆਏ। ਇਹ ਟੂਰਨਾਮੈਂਟ ਅੱਜ ਤੋਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਖੇਡਿਆ ਜਾਵੇਗਾ।

ਕਿਸਾਨਾਂ ਨੇ ਘੇਰਿਆ ਪ੍ਰਧਾਨ ਮੰਤਰੀ,ਬਣ ਸਕਦੇ ਨੇ ਐਮਰਜੈਂਸੀ ਵਰਗੇ ਹਾਲਾਤ!

ਇਸ ਟੂਰਨਾਮੈਂਟ ‘ਚ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤੀ ਫੈਂਨਜ਼ ਲਈ ਇਹ ਕਾਫ਼ੀ ਖੁਸ਼ੀ ਦੀ ਗੱਲ ਹੈ ਕਿ ਇੱਕ ਵਾਰ ਫਿਰ ਤੋਂ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਪਾਰੀ ਦਾ ਆਗਾਜ ਕਰਦੇ ਹੋਏ ਦਿਖਾਈ ਦੇ ਸਕਦੇ ਹਨ। ਅੱਜ ਤੋਂ ਛੱਤੀਸਗੜ੍ਹ ਦੇ ਰਾਏਪੁਰ ‘ਚ ਸ਼ੁਰੂ ਹੋ ਰਹੇ ਰੋਡ ਸੇਫਟੀ ਟੂਰਨਾਮੈਂਟ ‘ਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਵੈਸਟਇੰਡੀਜ਼,  ਦੱਖਣੀ ਅਫਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦਾ ਫਾਇਨਲ ਮੈਚ 21 ਮਾਰਚ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7 ਵਜੇ ਤੋਂ ਖੇਡੇ ਜਾਣਗੇ। ਭਾਰਤ ਅੱਜ ਆਪਣਾ ਪਹਿਲਾ ਮੁਕਾਬਲਾ ਬੰਗਲਾਦੇਸ਼ ਦੇ ਖਿਲਾਫ ਖੇਡੇਗਾ।

🔴LIVE||ਕਿਸਾਨਾਂ ਨੇ ਇੱਕ ਹੋਰ ਬਾਰਡਰ ਕਰਤਾ ਜਾਮ! ਜਿੱਤ ਵੱਲ ਵਧਿਆ ਅੰਦੋਲਨ!ਹਿੱਲੀ ਮੋਦੀ ਸਰਕਾਰ!

ਭਾਰਤੀ ਟੀਮ ਦੀ ਜੇਕਰ ਗੱਲ ਕਰੀਏ ਤਾਂ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ,ਇਰਫਾਨ ਪਠਾਨ, ਮੁਹੰਮਦ ਕੈਫ ਤੋਂ ਇਲਾਵਾ ਹਾਲ ਹੀ ‘ਚ ਸੰਨਿਆਸ ਲੈਣ ਵਾਲੇ ਯੁਸੂਫ ਪਠਾਨ ਅਤੇ ਵਿਨੈ ਕੁਮਾਰ ਵੀ ਭਾਰਤੀ ਟੀਮ ਦਾ ਹਿੱਸਾ ਹੋਣਗੇ। ਉਥੇ ਹੀ ਸ਼੍ਰੀਲੰਕਾਈ ਟੀਮ ‘ਚ ਸਨਥ ਜੈਸੂਰਿਆ, ਤਿਲਕਰਤਨੇ ਦਿਲਸ਼ਾਨ, ਵੈਸਟਇੰਡੀਜ ਦੀ ਟੀਮ ‘ਚ ਬ੍ਰਾਇਨ ਲਾਰਾ,  ਇੰਗਲੈਂਡ ਦੀ ਟੀਮ ਤੋਂ ਪੀਟਰਸਨ ਜਿਹੇ ਦਿੱਗਜ ਖੇਡਦੇ ਹੋਏ ਦਿਖਾਈ ਦੇਣਗੇ। ਇਹ ਟੂਰਨਾਮੈਂਟ ਇੱਕ ਸਾਲ ਪਹਿਲਾਂ ਖੇਡਿਆ ਜਾਣਾ ਸੀ ਪਰ ਕੋਰੋਨਾ ਦੇ ਕਾਰਨ ਕੁਝ ਮੈਚ ਹੋਣ ਤੋਂ ਬਾਅਦ ਇਸ ਟੂਰਨਾਮੇਂਟ ਨੂੰ ਰੋਕਣਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button