Breaking NewsD5 specialIndiaNewsPolitics

ਫਿਰ ਭਖਿਆ ਪੰਜਾਬੀ ਦਾ ਮੁੱਦਾ, ਸੰਸਦ ‘ਚ ਪਹਿਲੇ ਦਿਨ ਹੀ ਪੈ ਗਿਆ ਰੌਲਾ, ਇਕੱਲੇ MP ਨੇ ਹਿਲਾਤੀ ਲੋਕ ਸਭਾ !

ਨਵੀਂ ਦਿੱਲੀ : ਕੇਂਦਰ ਸ਼ਾਸ਼ਿਤ ਪ੍ਰਦੇਸ਼ ਜ਼ੰਮੂ ਕਸ਼ਮੀਰ ‘ਚ ਪੰਜਾਬੀ ਭਾਸ਼ਾ ਨਾਲ ਵਿਤਕਰੇ ਨੂੰ ਬੰਦ ਕੀਤਾ ਜਾਵੇ। ਇਹ ਕਹਿਣਾ ਹੈ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ। ਮਨੀਸ਼ ਤਿਵਾੜੀ ਨੇ ਸੰਸਦ ‘ਚ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਦਫ਼ਤਰੀ ਭਾਸ਼ਾ ‘ਚ ਸ਼ਾਮਲ ਕੀਤਾ ਜਾਵੇ, ਕਿਉਂਕਿ ਇਸ ਖਿੱਤੇ ਦੇ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਮਨੀਸ਼ ਤਿਵਾੜੀ ਨੇ ਸਦਨ ‘ਚ ਇਤਿਹਾਸ ਦੁਹਰਾਉਂਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ 1808 ‘ਚ ਜੰਮੂ ਜਿੱਤਿਆ ਸੀ ਅਤੇ 1820 ਵਿੱਚ ਜੰਮੂ ਦੀ ਜਾਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ। ਜੰਮੂ ਕਸ਼ਮੀਰ ਵਿੱਚ ਹਾਲੇ ਵੀ ਪੰਜਾਬੀ ਵਸੇ ਹੋਏ ਹਨ।

ਸਵੇਰੇ-ਸਵੇਰੇ ਖਹਿਰਾ ਦਾ ਵੱਡਾ ਐਲਾਨ, ਕਿਸਾਨਾਂ ਦੇ ਨਾਲ ਉੱਤਰਿਆ ਸੜਕਾਂ ‘ਤੇ,ਕੇਂਦਰ ਫੈਸਲਾ ਵਾਪਸ ਲੈਣ ਲਈ ਹੋਇਆ ਮਜ਼ਬੂਰ !

ਉਨ੍ਹਾਂ ਕਿਹਾ ਕਿ ਪਿਛਲੇ 200 ਸਾਲਾਂ ਤੋਂ ਜੰਮੂ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਪੰਜਾਬੀ ਦੀਆਂ ਕਈ ਉਪ ਬੋਲੀਆਂ ਜੰਮੂ ਕਸ਼ਮੀਰ ‘ਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਨੇ 1947 ਭਾਰਤ ਪਾਕਿਸਤਾਨ ਦੀ ਵੰਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ ਉੱਜੜ ਕੇ ਜਿਹੜੇ ਲੋਕ ਜੰਮੂ ਕਸ਼ਮੀਰ ‘ਚ ਵਸੇ ਸਨ।

ਸਿਆਸਤ ‘ਚ ਆਵੇਗਾ ਵੱਡਾ ਭੁਚਾਲ,ਨਵਜੋਤ ਸਿੱਧੂ,ਗਾਂਧੀ,ਖਹਿਰਾ,ਬੈਂਸ ਹੋਣਗੇ ਇਕੱਠੇ? || Dr.Dharamvir Gandhi ||

ਉਨ੍ਹਾਂ ਚੋਂ ਜ਼ਿਆਦਾਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਹਨ। ਮਨੀਸ਼ ਤਿਵਾੜੀ ਨੇ ਭਰੀ ਸਭਾ ਵਿੱਚ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ 2 ਸਤੰਬਰ 2020 ਨੂੰ ਪ੍ਰਵਾਨ ਕੀਤੇ ਗਏ ਜੰਮੂ ਕਸ਼ਮੀਰ ਭਾਸ਼ਾ ਬਿੱਲ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਕੇ ਉਰਦੂ ਕਸ਼ਮੀਰੀ ਡੋਗਰੀ ਹਿੰਦੀ ਅਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਮਨਜ਼ੂਰੀ ਦੇਣਾ ਇੱਕ ਕਿਸਮ ਦਾ ਵਿਤਕਰਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button