NewsBreaking NewsIndiaInternational

ਫਰਾਰ ਹੋਣ ਤੋਂ ਬਾਅਦ ਪਹਿਲੀ ਵਾਰ ਕੈਮਰੇ ‘ਤੇ ਆਇਆ ਨੀਰਵ ਮੋਦੀ

ਲੰਦਨ : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਦਨ ‘ਚ ਬੇਖ਼ੌਫ ਰਹਿ ਰਿਹਾ ਹੈ। ‘ਦ ਟੈਲੀਗ੍ਰਾਫ’ ਦੇ ਪੱਤਰਕਾਰ ਨੇ ਲੰਦਨ ਦੀ ਸੜਕਾਂ ‘ਤੇ ਨੀਰਵ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਨੀਰਵ ਨੂੰ ਬੈਂਕ ਘੁਟਾਲੇ ਬਾਰੇ ਸਵਾਲ ਕੀਤੇ ਤਾਂ ਉਸ ਨੇ ਜਵਾਬ ਨਹੀਂ ਦਿੱਤੇ। ਪੱਤਰਕਾਰ ਨੇ ਕਈ ਵਾਰ ਨੀਰਵ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਉਸ ਨੇ ਕਿਹਾ, “ਸੌਰੀ ਨੋ ਕੁਮੈਂਟਸ”।

Read Also ਨੀਰਵ ਮੋਦੀ ‘ਤੇ ਈ.ਡੀ. ਦਾ ਸ਼ਿਕੰਜਾ, ਹਾਂਗਕਾਂਗ ‘ਚ 255 ਕਰੋੜ ਦੀ ਜਾਇਦਾਦ ਜ਼ਬਤ

ਇੱਥੇ ਨੀਰਵ ਨੇ ਆਪਣਾ ਭੇਸ ਵੀ ਰਤਾ ਬਦਲਿਆ ਹੋਇਆ ਹੈ। ਆਮ ਤੌਰ ‘ਤੇ ਕਲੀਨ ਸ਼ੇਵ ਰਹਿਣ ਵਾਲੇ ਨੀਰਵ ਲੰਦਨ ਦੀ ਸੜਕਾਂ ‘ਤੇ ਦਾੜੀ-ਮੁੱਛ ਰੱਖੀ ਨਜ਼ਰ ਆਏ। ਭਗੌੜੇ ਨੀਰਵ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ‘ਤੇ ਬੈਂਕਾਂ ਨੂੰ ਕਰੀਬ 14,000 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਬੀਤੇ ਦਿਨ ਮੋਦੀ ਦਾ ਤਕਰੀਬਨ 100 ਕਰੋੜ ਦੀ ਕੀਮਤ ਵਾਲਾ ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਮੌਜੂਦ ਬੰਗਲਾ ਵੀ ਡੇਗ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੰਗਲੇ ‘ਚੋਂ ਕੀਮਤੀ ਸਮਾਨ ਹਟਾ ਲਿਆ ਗਿਆ ਸੀ।

TELEMMGLPICT000190671327 trans NvBQzQNjv4BqpVlberWd9EgFPZtcLiMQfyf2A9a6I9YchsjMeADBa08

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button