
2 ਦਿਨ ਪਹਿਲਾਂ ਫਗਵਾੜਾ-ਗੋਰਾਇਆ ਵਿਚਕਾਰ ਹਾਈਵੇਅ ‘ਤੇ ਸਥਿਤ ਜੋਤੀ ਢਾਬੇ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਬੀਫ ਬਰਾਮਦ ਹੋਇਆ ਸੀ। ਇਸ ਸਬੰਧੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਗਊ ਰਕਸ਼ਕ ਸੰਸਥਾਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਆਪਣਾ ਗੁੱਸਾ ਪ੍ਰਗਟ ਕੀਤਾ। ਹਿੰਦੂ ਸੰਗਠਨਾਂ ਨੇ ਦੱਸਿਆ ਕਿ ਢਾਬੇ ਦੇ ਅੰਦਰ ਇੱਕ ਵੱਡਾ ਫ੍ਰੀਜ਼ਰ ਬਣਾਇਆ ਗਿਆ ਸੀ। ਜਿਸ ਵਿੱਚ ਕੁਇੰਟਲ ਬੀਫ ਰੱਖਿਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਕਾਰਵਾਈ ਕਰਦੇ ਹੋਏ, ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ। ਜਿਸ ਵਿੱਚ ਪੁਲਿਸ ਨੇ ਗਊ ਮਾਸ ਤਸਕਰੀ ਕਰਨ ਵਾਲੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਖਤਾਰ ਆਲਮ ਪੁੱਤਰ ਵਿਜੋਦੀਨ ਵਾਸੀ ਪਿੰਡ ਧੰਜਾਨਾ ਥਾਣਾ ਛੰਨ ਚਾਹਲ ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਆਜ਼ਾਦ ਪੁੱਤਰ ਗਿਆਸੁਦੀਨ ਵਾਸੀ ਪਿੰਡ ਧੰਜਾਨਾ ਥਾਣਾ ਛੰਨ ਚਾਹਲ ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਜ਼ਾਕਿਰ ਹੁਸੈਨ ਪੁੱਤਰ ਮਕਬੂਲ ਹੁਸੈਨ ਵਾਸੀ ਪਿੰਡ ਧੰਜਾਨਾ ਥਾਣਾ ਛੰਨ ਚਾਹਲ ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਰਿਹਾਨਾ ਆਲਮ ਪੁੱਤਰ ਜੋਸੀਮੋਦੀਨ ਅਹਿਮਦ ਵਾਸੀ ਪਿੰਡ ਧੰਜਾਨਾ ਥਾਣਾ ਛੰਨ ਚਾਹਲ ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਮਿੰਜਰ ਅਲੀ ਪੁੱਤਰ ਸੋਮੀਰੂਦੀਨ ਵਾਸੀ ਪਿੰਡ ਧੰਜਾਨਾ ਥਾਣਾ ਛੰਨ ਚਾਹਲ ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਅਰਸ਼ਦ ਪੁੱਤਰ ਨੰਨਾ ਵਾਸੀ ਪਿੰਡ ਛਪਰ ਜ਼ਿਲ੍ਹਾ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਅਤੇ ਮਦਨ ਸ਼ਾਹ ਪੁੱਤਰ ਰਾਮਦੇਵ ਸ਼ਾਹ ਵਾਸੀ ਚਚਰਾੜੀ ਥਾਣਾ ਗੋਰਾਇਆ ਵਜੋਂ ਹੋਈ ਹੈ, ਜਦੋਂ ਕਿ 8ਵਾਂ ਮੁਲਜ਼ਮ ਨਾਬਾਲਗ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.