InternationalTop News

ਯੇਰੂਸ਼ਲਮ ‘ਚ ਪੂਜਾ ਸਥਾਨ ‘ਤੇ ਗੋਲੀਬਾਰੀ, 7 ਦੀ ਮੌਤ, ਕਈ ਜ਼ਖਮੀ

ਯੇਰੂਸ਼ਲਮ ਦੇ ਬਾਹਰਵਾਰ ਨੇਵ ਯਾਕੋਵ ਸਟਰੀਟ ‘ਤੇ ਇਕ ਪੂਜਾ ਸਥਾਨ ‘ਤੇ ਗੋਲੀਬਾਰੀ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਦਸ ਹੋਰ ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ਪੁਲਿਸ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ।ਇਸਰਾਈਲ ਰੈਸਕਿਊ ਸਰਵਿਸ ਮੁਤਾਬਕ ਯੇਰੂਸ਼ਲਮ ਦੇ ਧਾਰਮਿਕ ਸਥਾਨ ‘ਤੇ ਗੋਲੀਬਾਰੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ ਅਤੇ ਕਰੀਬ 10 ਹੋਰ ਲੋਕ ਜ਼ਖਮੀ ਹਨ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 8:15 ਵਜੇ ਵਾਪਰੀ, ਇੱਕ ਅਧਿਕਾਰਤ ਬਿਆਨ ਅਨੁਸਾਰ ਪੁਲਿਸ ਨੇ ਕਿਹਾ ਕਿ ਪੂਰਬੀ ਯੇਰੂਸ਼ਲਮ ਦੇ ਉੱਤਰੀ ਹਿੱਸੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਇੱਕ ਅੱਤਵਾਦੀ ਹਮਲਾ ਸੀ। ਇਹ ਹਮਲਾ ਫਲਸਤੀਨ ਦੇ ਪੱਛਮੀ ਕੰਢੇ ‘ਚ ਇਜ਼ਰਾਇਲੀ ਫੌਜੀਆਂ ਦੀ ਕਾਰਵਾਈ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਆਪਰੇਸ਼ਨ ‘ਚ ਨੌਂ ਲੋਕ ਮਾਰੇ ਗਏ।ਪੁਲਿਸ ਨੇ ਦੱਸਿਆ ਕਿ ਅੱਤਵਾਦੀ ਪੂਰਬੀ ਯੇਰੂਸ਼ਲਮ ਦੇ ਉੱਤਰੀ ਹਿੱਸੇ ‘ਚ ਇਕ ਪੂਜਾ ਘਰ ‘ਚ ਇਕ ਕਾਰ ‘ਚ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਅੱਤਵਾਦੀ ਦਾ ਪਤਾ ਲਗਾਇਆ ਅਤੇ ਉਸਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।ਮੈਗੇਨ ਡੇਵਿਡ ਅਡੋਮ (ਐਮਡੀਏ) ਬਚਾਅ ਸੇਵਾ ਦਾ ਕਹਿਣਾ ਹੈ ਕਿ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਮਡੀਏ ਮੁਤਾਬਕ 70 ਸਾਲਾ ਔਰਤ ਅਤੇ 20 ਸਾਲਾ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਬਚਾਅ ਦਲ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਦਾਸਾ ਮਾਊਂਟ ਸਕੋਪਾਸ ਹਸਪਤਾਲ ‘ਚ ਦਾਖਲ ਕਰਵਾਇਆ ਹੈ।ਇਸਰਾਈਲ ਦੇ ਰੱਖਿਆ ਮੰਤਰੀ ਦੇ ਦਫਤਰ ਮੁਤਾਬਕ ਰੱਖਿਆ ਮੰਤਰੀ ਯੋਵ ਗੈਲੈਂਟ ਜਲਦ ਹੀ ਇਸ ਸੰਬੰਧੀ ਇਜ਼ਰਾਈਲ ਡਿਫੈਂਸ ਫੋਰਸ (ਆਈ.ਡੀ.ਐੱਫ.) ਦੇ ਚੀਫ ਆਫ ਸਟਾਫ ਨੂੰ ਰਿਪੋਰਟ ਕਰਨਗੇ। ਸੁਰੱਖਿਆ ਏਜੰਸੀ ਸ਼ਿਨ ਬੇਟ ਦੇ ਮੁਖੀ ਸਮੇਤ ਹੋਰ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button