Breaking NewsD5 specialNewsPoliticsPunjab

ਪੱਗ ਉਤਰਨ ਤੋ ਬਾਅਦ ਸਿਮਰਜੀਤ ਬੈਂਸ ਨੇ ਮਾਰਿਆ ਮੋਦੀ ਨੂੰ ਲਲਕਾਰਾ ! ਕਹਿੰਦਾ ਹੁਣ ਰੋਕੋ?

ਪਟਿਆਲਾ : ਸ਼ੰਭੂ ਬੈਰੀਅਰ ‘ਤੇ ਪੁਲਿਸ ਅਤੇ ਬੈਂਸ ਭਰਾਵਾਂ ਵਿਚਾਕਾਰ ਪੁਲਿਸ ਨਾਲ ਕਾਫੀ ਹੱਥੋਪਾਈ ਹੋਈ ਅਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਵੀ ਤੋੜੇ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਬੈਂਸ ਭਰਾਵਾਂ ‘ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ ਗਈਆਂ। ਪਾਣੀ ਦੀਆਂ ਬੁਛਾੜਾਂ ਨਾਲ ਸਿਮਰਜੀਤ ਬੈਂਸ ਅਤੇ ਕਈ ਹੋਰ ਵਰਕਰਾਂ ਦੀਆਂ ਪੱਗਾਂ ਵੀ ਉਤਰ ਗਈਆਂ।

ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?

ਜਿਸ ਤੋਂ ਬਾਅਦ ਸਿਮਰਜੀਤ ਬੈਂਸ ਕੇਂਦਰ ਸਰਕਾਰ ਦਾ ਵਿਰੋਧ ਕਰਦਿਆ ਕਿਹਾ ਕਿ ਉਹ ਕਿਸਾਨਾਂ ਲਈ ਇਹ ਸਭ ਕੁਝ ਕਰਨ ਲਈ ਤਿਆਰ ਹਨ ਚਾਹੇ ਉਨ੍ਹਾਂ ਦਾ ਜਿੰਨਾ ਮਰਜੀ ਨੁਕਸਾਨ ਹੋ ਜਾਵੇ। ਦੱਸ ਦਈਏ ਕਿ ਬੈਂਸ ਭਰਾਵਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਪੰਜਾਬ ਤੋਂ ਦਿੱਲੀ ਸਦਨ ਵੱਲ ਨੂੰ ਕੂਚ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਜਦੋਂ ਉਨ੍ਹਾਂ ਪੁਲਿਸ ਵੱਲੋਂ ਹਰਿਆਣਾ ਬਾਰਡਰ ਟੱਪਣ ਤੋਂ ਰੋਕਣ ਦੀ ਕੋਸ਼ਿਸ਼ਿ ਕੀਤੀ ਗਈ ਤਾਂ ਪੁਲਿਸ ਨਾਲ ਹੋਈ ਬਹਿਸ ਤੋਂ ਬਾਅਦ ਪੁਲਿਸ ਨੂੰ ਇਹ ਕਦਮ ਚੁੱਕਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button