
ਇੱਕ ਪਾਸੇ ਜਿੱਥੇ ਪਹਿਲਾਂ ਹੀ ਪੰਜਾਬ ਕਰਜ਼ੇ ਦੇ ਭਾਰ ਹੇਠ ਹੈ। ਦੂਜੇ ਪਾਸੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਹੈ। ਜਿਸ ਨਾਲ ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਰ ਵੀ ਜਿਆਦਾ ਭਾਰੀ ਹੋ ਗਈ। ਦੱਸ ਦਈਏ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਆਰਬੀਆਈ ਤੋਂ ਇੱਕ ਹਜ਼ਾਰ ਕਰੋਫੜ ਰੁਪਏ ਦਾ ਲੋਨ ਲਿਆ ਗਿਆ ਹੈ। ਇਸ ਨਵੇਂ ਕਰਜ਼ੇ ਦੇ ਨਾਲ ਅੰਕੜਾ 6300 ਕਰੋੜ ਰੁਪਏ ਹੋ ਗਿਆ ਹੈ।ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ, ਪੰਜਾਬ ਸਰਕਾਰ ਇੱਕ ਵਾਰ ਫਿਰ ਬਾਜ਼ਾਰ ਤੋਂ ਵੱਡਾ ਕਰਜ਼ਾ ਲਿਆ ਹੈ।ਵਿੱਤੀ ਸਾਲ 2026-27 (ਅਪ੍ਰੈਲ ਤੋਂ ਜੂਨ 2026) ਦੀ ਪਹਿਲੀ ਤਿਮਾਹੀ ਲਈ ਆਰਬੀਆਈ ਦੇ ਕੈਲੰਡਰ ਮੁਤਾਬਿਕ ਪੰਜਾਬ ਸਰਕਾਰ ਕੁੱਲ 9,500 ਕਰੋੜ ਰੁਪਏ ਦਾ ਬਾਜ਼ਾਰ ’ਚੋਂ ਕਰਜ਼ਾ ਇਕੱਠਾ ਕਰੇਗੀ। ਬ੍ਰੇਕਿੰਗ ਨਿਊਜ਼ ਸੇਵਾਕਰਜ਼ਾ 7 ਅਪ੍ਰੈਲ ਤੋਂ 23 ਜੂਨ ਦੇ ਵਿਚਕਾਰ ਵੱਖ-ਵੱਖ ਕਿਸ਼ਤਾਂ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਅਪ੍ਰੈਲ ਵਿੱਚ 4,000 ਕਰੋੜ, ਮਈ ਵਿੱਚ 3,000 ਕਰੋੜ ਰੁਪਏ ਅਤੇ ਜੂਨ ਵਿੱਚ 2,500 ਕਰੋੜ ਰੁਪਏ ਦੇ ਕਰਜ਼ੇ ਸ਼ਾਮਲ ਹਨ, ਪੰਜਾਬ ‘ਤੇ ਪਹਿਲਾਂ ਹੀ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਇਸ ਲਈ, ਨਵਾਂ ਕਰਜ਼ਾ ਸੂਬੇ ਦੇ ਕਰਜ਼ੇ ਦੇ ਬੋਝ ਨੂੰ ਹੋਰ ਵਧਾਏਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




