Breaking NewsD5 specialNewsPoliticsPunjab

ਪੰਜਾਬ ਸਰਕਾਰ ਵੱਲੋਂ ਸਾਰੀਆਂ ਨਿੱਜੀ ਸਿਹਤ ਸੰਸਥਾਵਾਂ ਨੂੰ ਕੋਵਿਡ-19 ਦੇ ਰੈਫਰ ਕੀਤੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼

ਚੰਡੀਗੜ੍ਹ : ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਹਸਪਤਾਲਾਂ / ਨਰਸਿੰਗ ਹੋਮ / ਕਲੀਨਿਕਾਂ ਨੂੰ ਐਪੀਡੈਮਿਕ ਡਿਸੀਜ਼ ਐਕਟ 1897 (ਕੋਵਿਡ-19 ਰੈਗੂਲੇਸ਼ਨ 2020) ਤਹਿਤ ਸਿਹਤ ਵਿਭਾਗ ਵੱਲੋਂ ਰੈਫਰ ਕੀਤੇ ਕੋਵਿਡ-19 ਦੇ ਮਰੀਜ਼ਾਂ ਨੂੰ ਤੀਜੇ ਪੱਧਰ (ਐਚ.ਡੀ.ਯੂ. ਤੇ ਆਈ.ਸੀ.ਯੂ.) ਦਾ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਭਰ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਹ ਲੋਕ ਪੱਖੀ ਫੈਸਲਾ ਲਿਆ ਹੈ।

🔴 LIVE 🔴 ਅਕਾਲੀ ਦਲ ਤੋਂ ਖਹਿੜਾ ਛੁਡਾਉਣ ਦੀ ਸਕੀਮ? ਰਾਮ ਰਹੀਮ ਨੂੰ ਮਾਫ਼ੀ ਦੀ ਜਾਂਚ ਕਿਊਂ ਨਹੀਂ ਕਰਵਾਉਂਦੇ ਜਥੇਦਾਰ?

ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਰੈਫਰ ਕੀਤੇ ਗਏ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਬਿਲਿੰਗ ਪ੍ਰਣਾਲੀ ਦੇ ਆਧਾਰ `ਤੇ ਦਿੱਤੀਆਂ ਜਾਣਗੀਆਂ। ਇਲਾਜ ਦੀ ਲਾਗਤ ਦਾ ਭੁਗਤਾਨ ਸੀਜੀਐਚਐਸ ਚੰਡੀਗੜ੍ਹ ਦੀਆਂ ਦਰਾਂ ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਇਸ ਵਿਚ ਕੀਤੀ ਗਈ ਕੋਈ ਤਬਦੀਲੀ ਬਿਲਿੰਗ ਦੇ ਉਦੇਸ਼ ਨਾਲ ਕੀਤੀ ਜਾਵੇਗੀ। ਸਿੱਧੂ ਨੇ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਕੀਮਤ ਦਾ ਭੁਗਤਾਨ ਅਸਲ ਕੀਮਤ ਅਨੁਸਾਰ ਕੀਤਾ ਜਾਵੇਗਾ। ਮਰੀਜ਼ ਨੂੰ ਛੁੱਟੀ ਮਿਲਣ ਉਪਰੰਤ ਸਿਵਲ ਸਰਜਨ ਦੁਆਰਾ ਤਸਦੀਕ ਕਰਨ ਤੋਂ ਬਾਅਦ ਹਸਪਤਾਲ ਵੱਲੋਂ ਅਧਿਕਾਰਤ ਰੈਫਰਲ, ਅੰਤਮ ਬਿੱਲ, ਡਿਸਚਾਰਜ ਵੇਰਵਾ, ਦਵਾਈਆਂ ਦੇ ਬਿੱਲ ਪੰਜਾਬ ਸਿਹਤ ਸਿਸਟਮਜ਼ ਕਾਰਪੋਰੇਸ਼ਨ ਨੂੰ ਭੇਜੇ ਜਾਣਗੇ।

ਗਗਨ ਮਾਨ ਨੇ ਸਿੱਧਾ ਕੈਪਟਨ ਨਾਲ ਲਿਆ ਪੰਗਾ, ਸਭ ਦੇ ਸਾਹਮਣੇ ਕੀਤੀ ਲਾਹ-ਪਾਹ, ਦੇਖੋ ਮੌਕੇ ਦੀ Live Video

ਜੇਕਰ ਸੀਜੀਐਚਐਸ, ਚੰਡੀਗੜ੍ਹ ਦੀਆਂ ਦਰਾਂ ਵਿੱਚ ਕਿਸੇ ਵੀ ਟੈਸਟ/ਪ੍ਰਕਿਰਿਆ ਲਈ ਨਿਰਧਾਰਤ ਦਰਾਂ ਨਹੀਂ ਹਨ ਤਾਂ ਪੀਜੀਆਈਐਮਆਰ ਚੰਡੀਗੜ੍ਹ /ਏਮਜ਼ ਨਵੀਂ ਦਿੱਲੀ ਦੀਆਂ ਦਰਾਂ (ਜੋ ਵੀ ਘੱਟ ਹਨ) ਉਸ ਟੈਸਟ / ਪ੍ਰਕਿਰਿਆ ਲਈ ਲਾਗੂ ਹੋਣਗੀਆਂ। ਅਜਿਹੇ ਮਰੀਜ਼ਾਂ ਨੂੰ ਨਕਦੀ ਰਹਿਤ ਅਧਾਰ `ਤੇ ਇਲਾਜ ਮੁਹੱਈਆ ਕਰਵਾਇਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਪੀਪੀਈ ਕਿੱਟਾਂ ਲਈ ਪਹਿਲੇ ਦੋ ਮਰੀਜ਼ਾਂ ਵਾਸਤੇ ਪ੍ਰਤੀ ਮਰੀਜ਼ ਪ੍ਰਤੀ ਦਿਨ 2000 ਰੁਪਏ ਅਤੇ ਫਿਰ ਹਰੇਕ ਨਵੇਂ ਮਰੀਜ਼ ਲਈ ਪ੍ਰਤੀ ਦਿਨ ਪ੍ਰਤੀ ਮਰੀਜ਼ 1000 ਰੁਪਏ ਅਦਾ ਕੀਤੇ ਜਾਣਗੇ।

ਕੇਜਰੀਵਾਲ ਨੇ ਖੁਸ਼ ਕਰਤੇ ਦਿੱਲੀ ਦੇ ਲੋਕ, ਫੇਰ ਪੰਜਾਬ ‘ਚ ਵੀ ਪੈ ਗਿਆ ਰੋਲਾ! ਬਾਗੋ ਬਾਗ ਹੋਏ ਲੋਕ,ਕੁਝ ਕਰੋ ਕੈਪਟਨ ਸਾਬ੍ਹ

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਦਰਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਕੋਵੀਡ -19 ਦੇ ਤੀਜੇ ਪੱਧਰ ਦੇ (ਐਚ.ਡੀ.ਯੂ. ਅਤੇ ਆਈ.ਸੀ.ਯੂ.) ਪ੍ਰਬੰਧਨ ਲਈ ਨਿੱਜੀ ਸਿਹਤ ਸੰਸਥਾਵਾਂ ਵਿੱਚ ਰੈਫਰ ਕੀਤੇ ਗਏ ਕੋਵਿਡ-19 ਦੇ ਮਰੀਜ਼ਾਂ ਉੱਤੇ ਲਾਗੂ ਹਨ। ਬੀਮਾ ਕਵਰ ਵਾਲੇ ਮਰੀਜ਼ਾਂ ਲਈ, ਹਸਪਤਾਲ ਅਤੇ ਟੀਪੀਏ, ਬੀਮਾ ਕੰਪਨੀ, ਕਾਰਪੋਰੇਟ ਕਰਮਚਾਰੀ ਦੇ ਵਿਚਕਾਰ ਨਿਰਧਾਰਤ ਕੋਈ ਵੀ ਦਰਾਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲ / ਨਰਸਿੰਗ ਹੋਮ / ਕਲੀਨਿਕ ਮੁਸ਼ਕਲ ਰਹਿਤ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਇਨ੍ਹਾਂ ਦਰਾਂ `ਤੇ ਸੇਵਾਵਾਂ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਕਲੀਨਿਕਲ ਦੇਖਭਾਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button