Press ReleasePunjabTop News

ਪੰਜਾਬ ਸਰਕਾਰ ਵੱਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ; ਨੋਟੀਫਿਕੇਸ਼ਨ ਜਾਰੀ

ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਗੰਨਾ ਮਿੱਲ ਚਲਾਉਣ ਦਾ ਫੈਸਲਾ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਦਿੱਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗੰਨਾ ਮਿੱਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਟੇਟ ਆਫ਼ ਇੰਡੀਆ ਵੱਲੋਂ ਹੋਲਡ ਆਨ ਆਪ੍ਰੇਸ਼ਨ ਦੌਰਾਨ ਇਹ ਮਿੱਲ ਨਿਰਧਾਰਤ ਸ਼ਰਤਾਂ ‘ਤੇ ਚਲਾਈ ਜਾਵੇਗੀ।
Punjab ਆਉਦੇ ਹੀ Bhagwant Mann ਨੇ ਕੀਤਾ ਵੱਡਾ ਐਲਾਨ, ਲੋਕਾਂ ’ਚ ਖੁਸ਼ੀ ਦੀ ਲਹਿਰ | D5 Channel Punjabi
ਉਨ੍ਹਾਂ ਦੱਸਿਆ ਕਿ ਇਸ ਮਿੱਲ ਨਾਲ ਸਬੰਧਤ ਕਿਸਾਨਾਂ ਦੀ ਪੇਮੈਂਟ ਸਕਿਓਰ ਕਰਨ ਲਈ ਇੱਕ ਅੰਤਰ ਵਿਭਾਗੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ।ਇਸ ਕਮੇਟੀ ਵਿੱਚ ਐਸ.ਡੀ.ਐਮ ਫਗਵਾੜਾ, ਪ੍ਰਾਜੈਕਟ ਅਫ਼ਸਰ (ਗੰਨਾ) ਜਲੰਧਰ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ, ਡੀ.ਸੀ.ਐਫ਼.ਏ. (ਅੰਦਰੂਨੀ ਪੜਤਾਲ ਸੰਸਥਾ) ਕਪੂਰਥਲਾ, ਸਹਾਇਕ ਗੰਨਾ ਵਿਕਾਸ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਸਤਨਾਮ ਸਿੰਘ ਸਾਹਨੀ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਸ੍ਰੀ ਕ੍ਰਿਪਾਲ ਸਿੰਘ ਮੂਸਾਪੁਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਆਦਿ ਸ਼ਾਮਲ ਹੋਣਗੇ।
ਸਿੰਘ ’ਤੇ ਕਿਸਾਨੀ ਅੰਦਲੋਨ ਦੌਰਾਨ ਹੋਏ 8 ਪਰਚੇ, ਜਥੇਬੰਦੀਆਂ ਨੇ ਨਹੀਂ ਫੜੀ ਸੀ ਬਾਂਹ
ਸ. ਧਾਲੀਵਾਲ ਨੇ ਦੱਸਿਆ ਕਿ ਇਹ ਕਮੇਟੀ ਗੰਨਾ ਮਿੱਲ ਵਿੱਚ ਆਉਣ ਵਾਲੇ ਗੰਨੇ, ਸ਼ੂਗਰ ਰਿਕਵਰੀ ਅਤੇ ਉਤਪਾਦਾਂ ਦੀ ਵਿਕਰੀ ‘ਤੇ ਪੂਰਨ ਨਿਗਰਾਨੀ ਰੱਖੇਗੀ ਅਤੇ ਕਿਸਾਨਾਂ ਨੂੰ ਗੰਨੇ ਦੀ 15 ਦਿਨੀਂ ਪੇਮੈਂਟ ਸਬੰਧੀ ਰਿਪੋਰਟ ਕੇਨ ਕਮਿਸ਼ਨਰ ਨੂੰ ਸੌਂਪੇਗੀ। ਉਨ੍ਹਾਂ ਦੱਸਿਆ ਕਿ ਕੇਨ ਕਮਿਸ਼ਨਰ ਇਸ ਸਬੰਧੀ ਸੂਬਾ ਸਰਕਾਰ ਨੂੰ ਰਿਪੋਰਟ ਕਰਨਗੇ ਅਤੇ ਜੇਕਰ ਮਿੱਲ ਇਕਰਾਰ ਅਨੁਸਾਰ ਸਮੇਂ ਸਿਰ ਪੇਮੈਂਟ ਨਹੀਂ ਕਰਦੀ ਤਾਂ ਮਿੱਲ ਦਾ ਲਾਇਸੰਸ ਰੱਦ ਕਰਕੇ ਗੰਨਾ ਹੋਰਨਾ ਮਿੱਲਾਂ ਨੂੰ ਅਲਾਟ ਕਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button