Breaking NewsD5 specialPunjab

ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿ਼ਲਾਫ਼ ਲਿਆਂਦੇ ਬਿੱਲਾਂ ਦੀ ਚਹੁੰ ਪਾਸਿਓਂ ਸ਼ਲਾਘਾ

ਫ਼ਤਹਿਗੜ੍ਹ ਸਾਹਿਬ, 20 ਅਕਤੂਬਰ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਤਿੰਨ ਬਿਲ ਲਿਆਉਣ ਅਤੇ ਕਣਕ ਝੋਨੇ ਦਾ ਘੱਟੋ ਘੱਟ ਸਮੱਰਥਨ ਬਰਕਰਾਰ ਰੱਖਣ ਅਤੇ ਸਮੱਰਥਨ ਮੁੱਲ ਤੋਂ ਘੱਟ ਮੁੱਲ ’ਤੇ ਫ਼ਸਲ ਖ਼ਰੀਦਣ ’ਤੇ ਸਜ਼ਾ ਦਾ ਪ੍ਰਬੰਧ ਕੀਤੇ ਜਾਣ ਦੀ ਚਹੁੰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਦਾ ਰਾਖ਼ਾ ਆਖਦਿਆਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਸਰਹਿੰਦ ਅਨਾਜ ਮੰਡੀ ਵਿੱਚ ਲੱਡੂ ਵੰਡੇ ਗਏ ਅਤੇ ਇਨ੍ਹਾਂ ਇਤਿਹਾਸਕ ਕਦਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਆਹ ਝਾੜੂ ਵਾਲੇ ਨੇ ਝਾੜਤਾ ਕੈਪਟਨ !ਕਹਿੰਦਾ ਅਸੀਂ ਸਿਖਾਵਾਂਗੇ ਇਹਨਾਂ ਨੂੰ ਕਾਨੂੰਨ !ਸਿੱਧੀ ਮਾਰੀ ਕੈਪਟਨ ਨੂੰ ਲਲਕਾਰ !
ਸਰਹਿੰਦ ਅਨਾਜ ਮੰਡੀ ਵਿਖੇ ਇਸ ਸਬੰਧੀ ਵਿਸਤਰਤ ਗੱਲਬਾਤ ਕਰਦਿਆਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੇ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨਾਲ ਕੇਵਲ ਕਿਸਾਨ ਹੀ ਨਹੀਂ ਸਗੋਂ ਸੂਬੇ ਦਾ ਸਮੁੱਚਾ ਅਰਥਚਾਰਾ ਤਬਾਹ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਐਸ.ਵਾਈ.ਐਲ ਸਬੰਧੀ ਇਤਿਹਾਸਕ ਫ਼ੈਸਲਾ ਲਿਆ ਸੀ, ਜਿਸ ਸਦਕਾ ਪੰਜਾਬ ਦੇ ਪਾਣੀਆਂ ਦਾ ਬਚਾਅ ਹੋਇਆ ਸੀ ਤੇ ਹੁਣ ਜਦੋਂ ਪੰਜਾਬ ’ਤੇ ਮੁੜ ਭੀੜ ਬਣੀ ਹੈ ਤਾਂ ਇੱਕ ਵਾਰ ਫੇਰ ਉਨ੍ਹਾਂ ਨੇ ਲੋਕ ਪੱਖੀ ਆਗੂ ਹੋਣ ਦਾ ਸਬੂਤ ਦਿੰਦਿਆਂ ਕੇਂਦਰ ਦੇ ਕਾਨੂੰਨਾਂ ਖਿਲਾਫ ਵਿਧਾਨ ਸਭਾ ਵਿੱਚ ਬਿਲ ਲਿਆਂਦੇ ਹਨ।

ਸੁਖਪਾਲ ਖਹਿਰਾ ਨੇ ਨਵਜੋਤ ਸਿੱਧੂ ਬਾਰੇ ਕਰਤਾ ਵੱਡਾ ਖੁਲਾਸਾ !ਦੱਸ ਦਿੱਤਾ ਸਿੱਧੂ ਦੀ ਪਾਰਟੀ ਦਾ ਨਾਮ !

ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦਾ ਸੰਘਰਸ਼ ਨਹੀਂ ਹੈ, ਸਗੋਂ ਪੰਜਾਬ ਦੀ ਹੋਂਦ ਬਚਾਉਣ ਦਾ ਸੰਘਰਸ਼ ਹੈ। ਇਸ ਲਈ ਹਰ ਪੰਜਾਬੀ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਇਸ ਮੌਕੇ ਜਿਲਾ ਪ੍ਰਧਾਨ ਸ਼ੁਭਾਸ਼ ਸੂਦ, ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ, ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਵਾਇਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਆੜ੍ਹਤੀ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ,ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ,ਜਿਲਾ ਪ੍ਰੈੱਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਸਰਪੰਚ ਗੁਰਮੁੱਖ ਸਿੰਘ ਪੰਡਰਾਲੀ,ਸਰਪੰਚ ਦਵਿੰਦਰ ਸਿੰਘ ਜੱਲਾ,ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਰਪੰਚ ਕੁਲਵਿੰਦਰ ਸਿੰਘ ਬਾਗੜੀਆ,ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਸਾਨੀਪੁਰ ਤੇ ਅਮਨਦੀਪ ਸਿੰਘ ਬਿੱਟਾ,ਸੰਨਦੀਪ ਸੰਜੂ,ਹਰਵਿੰਦਰ ਸਿੰਘ ਲਟੋਰ,ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਭਾਰਦਵਾਜ,ਸਰਹਿੰਦ ਮੰਡੀ ਦੇ ਪ੍ਰਧਾਨ ਭੁਪਿੰਦਰ ਸਿੰਘ,ਆੜਤੀ ਰਾਜਵੀਰ ਸਿੰਘ,ਆੜਤੀ ਭੁਪਿੰਦਰ ਸਿੰਘ,ਬਹਾਦਰ ਸਿੰਘ,ਕੁਲਦੀਪ ਸਿੰਘ,ਹੈਪੀ ਨੰਦਾ,ਹਰਮਨ ਸਿੰਘ,ਹਰਵੀਰ ਸਿੰਘ ਟਿਵਾਣਾ,ਦਲਬਾਰਾ ਸਿੰਘ,ਰਜਿੰਦਰ ਸੂਦ,ਸੁਰੇਸ਼ ਸੂਦ,ਹਰਿੰਦਰ ਸਿੰਘ ਸਾਰੇ ਆੜਤੀ,ਕਿਸਾਨ ਰਣਜੀਤ ਸਿੰਘ,ਕਿਸਾਨ ਅਮਰੀਕ ਸਿੰਘ,ਕਿਸਾਨ ਮਹਿੰਦਰ ਸਿੰਘ,ਕਿਸਾਨ ਕੁਲਵਿੰਦਰ ਸਿੰਘ ਸਮੂਹ ਕਿਸਾਨ,ਆੜਤੀ,ਮਜਦੂਰ ਹਾਜ਼ਰ ਸਨ।
-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button