Breaking NewsD5 specialIndiaNewsPolitics

ਰਾਹੁਲ ਦਾ PM ਮੋਦੀ ‘ਤੇ ਹਮਲਾ, ‘ਦੇਸ਼ ਦਾ ਵਿਕਾਸ ਹੋ ਰਿਹਾ ਹੈ ਜਾਂ ਵਿਨਾਸ਼’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਦੇ ਡਾਂਵਾਡੋਲ ਨੂੰ ਦੇਖਦੇ ਹੋਏ ਸਮਝ ਨਹੀਂ ਆ ਰਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਵਿਕਾਸ ਹੋ ਰਿਹਾ ਹੈ ਜਾਂ ਵਿਨਾਸ਼। ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਸਕਲ ਘਰੇਲੂ ਉਤਪਾਦ-ਜੀਡੀਪੀ ਤਾਂ ਪਹਿਲਾਂ ਤੋਂ ਹੀ ਗਿਰਾਵਟ ‘ਤੇ ਅਤੇ ਬੇਰੁਜ਼ਗਾਰੀ ਸਿਖਰ ‘ਤੇ ਸੀ ਪਰ ਹੁਣ ਮਹਿੰਗਾਈ ਵੀ ਅਸਮਾਨ ਛੂਹਣ ਲੱਗੀ ਹੈ।

🔴Live | ਕੇਜਰੀਵਾਲ ਦੇ ਪ੍ਰਧਾਨ ਦਾ ਚੰਡੀਗੜ੍ਹ ਤੋਂ ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ

ਰਾਹੁਲ ਨੇ ਕਿਹਾ ਕਿ ਬੈਂਕ ਮੁਸੀਬਤ ‘ਚ ਆ ਗਏ ਹਨ ਅਤੇ ਲੋਕਾਂ ਦਾ ਪੈਸਾ ਬੈਂਕਾਂ ‘ਚ ਫਸ ਗਿਆ ਹੈ। ਉਨ੍ਹਾਂ ਨੇ ਸਮਾਜਿਕ ਹਾਲਤ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਮਾਜਿਕ ਨਿਆਂ ਨੂੰ ਜਿਸ ਤਰ੍ਹਾਂ ਨਾਲ ਕੁਚਲਿਆ ਜਾ ਰਿਹਾ ਹੈ ਅਤੇ ਇਸ ਨਾਲ ਜੋ ਹਾਲਾਤ ਬਣ ਰਹੇ ਹਨ ਉਨ੍ਹਾਂ ਨੂੰ ਦੇਖਦੇ ਹੋਏ ਲੋਕਾਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਸਰਕਾਰ ਤੋਂ ਵਿਸ਼ਵਾਸ ਖਤਮ ਹੋ ਰਿਹਾ ਹੈ। ਗਾਂਧੀ ਨੇ ਟਵੀਟ ਕੀਤਾ ਕੀ ਬੈਂਕ ਮੁਸੀਬਤ ‘ਚ ਹਨ ਅਤੇ ਜੀਡੀਪੀ ਵੀ। ਮਹਿੰਗਾਈ ਇੰਨੀ ਜ਼ਿਆਦਾ ਕਦੇ ਨਹੀਂ ਸੀ, ਨਾ ਹੀ ਬੇਰੁਜ਼ਗਾਰੀ। ਜਨਤਾ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਸਮਾਜਿਕ ਨਿਆਂ ਨਿੱਤ ਕੁਚਲਿਆ ਜਾ ਰਿਹਾ ਹੈ। ਵਿਕਾਸ ਜਾਂ ਵਿਨਾਸ਼।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button