Breaking NewsD5 specialNewsSportsTop NewsUncategorized

ਕੋਲਕਾਤਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਕੁਲਦੀਪ ਯਾਦਵ ਨੇ ਦਿੱਤਾ ਵੱਡਾ ਬਿਆਨ

ਮੁੰਬਈ : ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਆਈਪੀਐਲ ਮੁਕਾਬਲੇ ‘ਚ ਚਾਰ ਵਿਕੇਟਾਂ ਲੈ ਕੇ ਪਲੇਅਰ ਆਫ ਦਿ ਮੈਚ ਬਣੇ ਕੁਲਦੀਪ ਯਾਦਵ ਨੇ ਮੈਚ ਤੋਂ ਬਾਅਦ ਕਿਹਾ ਕਿ ਜਦੋਂ ਗੇਂਦ ਮਿਡਵਿਕਟ ਤੇ ਖੜ੍ਹੀ ਹੋਈ ਤਾਂ ਮੈਨੂੰ ਲੱਗਾ ਕਿ ਮੈਂ ਗੇਂਦ ਤੱਕ ਪਹੁੰਚ ਸਕਦਾ ਹਾਂ ਤੇ ਇਕ ਵਾਰ ਜਦੋਂ ਗੇਂਦ ਹੱਥ ‘ਚ ਆ ਗਈ ਤਾਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ। ਇਸ ਪਿੱਚ ਤੇ ਤੁਹਾਨੂੰ ਰੁੱਕ ਕੇ ਤੇ ਸੋਚ ਕੇ ਗੇਂਦਬਾਜ਼ੀ ਕਰਨੀ ਹੋਵੇਗੀ।

Netta D’souza ਨੇ ਚੱਲਦੇ ਜਹਾਜ ’ਚ ਘੇਰੀ Smriti Irani, ਜਹਾਜ ’ਚ ਹੋ ਗਈ ਬਹਿਸਬਾਜ਼ੀ | D5 Channel Punjabi

ਸ਼੍ਰੇਅਸ ਅਈਅਰ ਦਾ ਵਿਕੇਟ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਮੈਂ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ, ਬਸ ਆਪਣੀ ਲੈਅ ਬਰਕਰਾਰ ਰੱਖਣਾ ਚਾਹੁੰਦਾ ਹਾਂ। ਕੁਲਦੀਪ ਨੇ ਕਿਹਾ ਕਿ ਮੈਂ ਜ਼ਿਆਦਾ ਸੋਚ ਵੀ ਨਹੀਂ ਰਿਹਾ ਹਾਂ ਤੇ ਇਕ ਲੈਂਥ ਤੇ ਫ਼ੋਕਸ ਕਰਕੇ ਗੇਂਦਬਾਜ਼ੀ ਕਰ ਰਿਹਾ ਹਾਂ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਖੇਡ ਦਾ ਆਨੰਦ ਮਾਣ ਰਿਹਾ ਹਾਂ।

Majithia ਮਾਮਲੇ ’ਚ ਵੱਡੀ ਖ਼ਬਰ! ਬਾਦਲਾਂ ਨੂੰ ਆਈਆਂ ਤ੍ਰੇਲੀਆਂ? ਕੇਂਦਰ ਨੇ ਦਿੱਤਾ ਭਰੋਸਾ! || D5 Channel Punjabi

ਵਿਕਟ ਦੇ ਪਿੱਛੇ ਤੋਂ ਕਪਤਾਨ ਰਿਸ਼ਭ ਪੰਤ ਦਾ ਸਮਰਥਨ ਤੇ ਗਾਈਡੈਂਸ ਵੀ ਮੇਰੇ ਲਈ ਕਾਫ਼ੀ ਮਹੱਤਵਪੂਰਨ ਹੈ । ਕੋਲਾਕਾਤਾ ਦੇ ਖ਼ਿਲਾਫ਼ ਕੁਲਦੀਪ ਸ਼ਾਨਦਾਰ ਲੈਅ ਚ ਦਿਸੇ । ਉਨ੍ਹਾਂ ਨੇ ਆਪਣੇ ਆਈ.ਪੀ.ਐੱਲ. ਕਰੀਅਰ ‘ਚ ਦੂਜਾ ਸਭ ਤੋਂ ਵਧੀਆ ਸਪੈਲ ਕੀਤਾ। ਕੁਲਦੀਪ ਨੇ 4 ਓਵਰ ਚ 35 ਦੌੜਾਂ ਦੇ ਕੇ 4 ਵਿਕਟ ਆਪਣੇ ਨਾਂ ਕੀਤੇ।ਇਸ ਮੈਚ ਚ ਕੁਲਦੀਪ ਨੇ ਇਕ ਸ਼ਾਨਦਾਰ ਕੈਚ ਵੀ ਫੜਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button