
ਪੰਜਾਬ ਵਿਚ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਛੇਤੀ ਹੀ ਆਈ. ਪੀ. ਐਸ. ਅਧਿਕਾਰੀਆਂ ਦੇ ਨਾਮ ਯੂ. ਪੀ. ਐਸ. ਸੀ. ਨੂੰ ਭੇਜੇ ਜਾਣਗੇ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੋ ਪੰਜਾਬ ਵਿਚ DGP ਸਥਾਈ ਨਿਯੁਕਤੀ ਲਈ 14 ਆਈ. ਪੀ. ਐਸ. ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਗਲੇ ਹਫ਼ਤੇ ਤੱਕ ਯੂ. ਪੀ. ਐਸ. ਸੀ. ਨੂੰ ਭੇਜੇ ਜਾਣਗੇ ਤਾਂ ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐਸ. ਸੀ.) ਦੀ ਪੈਨਲਮੈਂਟ ਕਮੇਟੀ ਇਨ੍ਹਾਂ ਨਾਵਾਂ `ਤੇ ਵਿਚਾਰ ਕਰ ਸਕੇ ਅਤੇ ਫਿਰ ਤਿੰਨ ਅਧਿਕਾਰੀਆਂ ਦਾ ਇਕ ਪੈਨਲ ਤਿਆਰ ਕੀਤਾ ਜਾ ਸਕੇ ਤਾਂ ਕਿ ਰਾਜ ਸਰਕਾਰ ਇਨ੍ਹਾਂ ਅਧਿਕਾਰੀਆਂ ਵਿੱਚੋਂ ਇੱਕ ਨੂੰ ਨਿਯਮਤ DGP ਨਿਯੁਕਤ ਕਰ ਸਕੇ ।
ਮਾਨਯੋਗ ਸੁਪਰੀਮ ਕੋਰਟ ਵਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਅਸਥਾਈ ਡੀ. ਜੀ. ਪੀ. ਪੰਜਾਬ ਲਗਾਏ ਜਾਣ ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਵਾਰ-ਵਾਰ ਸੂਬਿਆਂ ਨੂੰ ਪੱਕੇ ਤੌਰ ਤੇ ਡੀ. ਜੀ. ਪੀ. ਲਗਾਏ ਲਈ ਆਖਿਆ ਜਾ ਰਿਹਾ ਸੀ, ਜਿਸਦੇ ਚਲਦਿਆਂ ਪੰਜਾਬ ਵਿਚ ਵੀ ਅਸਥਾਈ ਡੀ. ਜੀ. ਪੀ. ਦੀ ਨਿਯੁਕਤੀ ਦੇ ਚਲਦਿਆਂ ਪੱਕੇ ਤੌਰ ‘ਤੇ ਡੀ. ਜੀ. ਪੀ. ਲਗਾਉਣ ਲਈ ਨਾਵਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ । ਹਾਲਾਂਕਿ ਯੂ. ਪੀ. ਐਸ. ਸੀ. ਨੇ ਕੋਰਟ ਦੇ ਹੁਕਮਾਂ ਤੋਂ ਬਾਅਦ 10 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਸਮਾਂ ਨਿਕਲਣ ਤੇ ਇਕ ਯਾਦ ਪੱਤਰ ਤੋ ਬਾਅਦ ਮੁੜ ਸ਼ੁਰੂ ਕੀਤੀ ਗਈ ਕਾਰਵਾਈ ਤਹਿਤ ਹੁਣ ਕਿਧਰੇ ਜਾ ਕੇ ਨਾਵਾਂ ਦਾ ਪੈਨਲ ਤਿਆਰ ਕੀਤਾ ਜਾ ਸਕਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




