Breaking NewsD5 specialNewsPress ReleasePunjab

ਪੰਜਾਬ ਸਰਕਾਰ ਦਾ 2021 ਦਾ ਬਜਟ ਬਿਲਕੁਲ ਖੌਖਲਾ : ਹਰਪਾਲ ਸਿੰਘ ਚੀਮਾ

ਬਜਟ ਤੋਂ ਹੋਇਆ ਸਾਬਤ, ਭਾਰਤ ਦੇ ਸਭ ਤੋਂ ਖਰਾਬ ਮੁੱਖ ਮੰਤਰੀ ਹਨ ਕੈਪਟਨ : ਹਰਪਾਲ ਸਿੰਘ ਚੀਮਾ
ਸਿਹਤ ਅਤੇ ਸਿੱਖਿਆ ਉੱਤੇ ਕੈਪਟਨ ਸਰਕਾਰ ਨੇ ਦੇਸ਼ ਭਰ ਵਿੱਚ ਸਭ ਤੋਂ ਘੱਟ ਖਰਚ ਕੀਤਾ, ਪੇਂਡੂ ਵਿਕਾਸ ਅਤੇ ਬੁਨਿਆਦੀ ਢਾਂਚੇ ਲਈ ਰੱਖੀ ਰਕਮ ਵੀ ਨਾ ਦੇ ਬਰਾਬਰ : ਹਰਪਾਲ ਸਿੰਘ ਚੀਮਾ
ਕੈਪਟਨ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ ਕਿ ਸੂਬੇ ਦੀ ਅਰਥ ਵਿਵਸਥਾ ਕਿਵੇਂ ਚਲਾਈ ਜਾਂਦੀ ਹੈ : ਹਰਪਾਲ ਸਿੰਘ ਚੀਮਾ
ਕੈਪਟਨ ਪੰਜਾਬ ਨੂੰ ਹਨ੍ਹੇਰੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਨ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ:2021 ਦੇ ਪੰਜਾਬ ਸਰਕਾਰ ਦੇ ਬਜਟ ਉੱਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਸਰਕਾਰ ਦੇ ਆਖਰੀ ਬਜਟ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਸਭ ਤੋਂ ਖਰਾਬ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸਿਹਤ ਅਤੇ ਸਿੱਖਿਆ ਉੱਤੇ ਕੈਪਟਨ ਸਰਕਾਰ ਨੇ ਦੇਸ਼ ਭਰ ਵਿੱਚ ਸਭ ਤੋਂ ਘੱਟ ਖਰਚ ਕੀਤਾ, ਜਿਸ ਕਾਰਨ ਸੂਬੇ ਦੇ ਸਿੱਖਿਆ ਅਤੇ ਮੈਡੀਕਲ ਦਾ ਹਾਲ ਡਮਾਡੋਲ ਹੋਇਆ ਹੈ। ਪੇਂਡੂ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਬੇਹੱਦ ਜ਼ਰੂਰੀ ਖੇਤਰਾਂ ਲਈ ਵੀ ਰੱਖੀ ਗਈ ਰਕਮ ਨਾ ਦੇ ਬਰਾਬਰ ਹੈ।

ਸਿੰਘਾਂ ਦੇ ਦਿੱਲੀ ਪੁਲਿਸ ਨਾਲ ਸਿੱਧੇ ਟਾਕਰੇ !ਬੈਰੀਕੇਡ ਵੀ ਨਹੀਂ ਸਕੇ ਰੋਕ !ਸੰਸਦ ਦੇ ਸਾਹਮਣੇ ਲੱਗੇ ਜਿੱਤ ਦੇ ਨਾਅਰੇ !

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 2021-22 ਦੇ ਬਜਟ ਵਿੱਚ ਸਿੱਖਿਆ ਲਈ ਕੁਲ ਖਰਚ ਦਾ ਕੇਵਲ 11.6 ਫੀਸਦੀ ਰੱਖਿਆ ਗਿਆ ਹੈ। ਜਦੋਂ ਕਿ ਇਸਦਾ ਰਾਸ਼ਟਰੀ ਔਸਤ 15.8 ਫੀਸਦੀ ਹੈ। ਸਰਕਾਰ ਨੇ ਸਿਹਤ ਲਈ ਕੁਲ ਖਰਚ ਦਾ ਕੇਵਲ 4 ਫੀਸਦੀ ਰੱਖਿਆ, ਜਦੋਂ ਕਿ ਰਾਸ਼ਟਰੀ ਔਸਤ 5.5 ਫੀਸਦੀ ਹੈ। ਰਾਸ਼ਟਰੀ ਸਿਹਤ ਨੀਤੀ ਦੀ ਸਿਫਾਰਸ਼ ਅਨੁਸਾਰ ਸਿਹਤ ਤੇ ਰੱਖੀ ਰਕਮ 8 ਫੀਸਦੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਲੋਕਾਂ ਦੀ ਸਿਹਤ ਅਤੇ ਸਿੱਖਿਆ ਦੀ ਕਿੰਨੀ ਚਿੰਤਾ ਕਰਦੀ ਹੈ।

ਆਹ ਹੁੰਦੀ ਹੈ ਲੀਡਰੀ,ਸਪੀਕਰ ਕਰਾਤਾ ਚੁੱਪ!ਵਿਧਾਨ ਸਭਾ ’ਚ ਕਿਸਾਨਾਂ ਦੇ ਹੱਕ ’ਚ ਲਿਆ ਸਟੈਂਡ!ਖੱਟਰ ਦੀ ਬੋਲਤੀ ਬੰਦ!

ਪੇਂਡੂ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਰੱਖੀ ਰਕਮ ਦਾ ਇਹ ਹਾਲ ਹੈ। ਸਰਕਾਰ ਨੇ ਪੇਂਡੂ ਵਿਕਾਸ ਲਈ ਕੁਲ ਬਜਟ ਦਾ ਕੇਵਲ 2.2 ਫੀਸਦੀ ਰੱਖਿਆ ਹੈ, ਜਦੋਂ ਕਿ ਰਾਸ਼ਟਰੀ ਔਸਤ 6.1 ਫੀਸਦੀ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਲਈ 1.6 ਫੀਸਦੀ ਰੱਖੇ ਹਨ, ਜਦੋਂ ਕਿ ਰਾਸ਼ਟਰੀ ਔਸਤ 4.3 ਫੀਸਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਹਨ੍ਹੇਰੇ ਵੱਲ ਲੈ ਕੇ ਜਾਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਬਜਟ ਬਣਾਇਆ ਜਾਂਦਾ ਹੈ ਅਤੇ ਕਿਵੇਂ ਰਾਜ ਦੀ ਅਰਥ ਵਿਵਸਥਾ ਨੂੰ ਠੀਕ ਰੱਖਿਆ ਜਾਂਦਾ ਹੈ।

ਮਨਜਿੰਦਰ ਸਿਰਸਾ ਨੇ ਖੁਸ਼ ਕਰਤੇ ਜਥੇਬੰਦੀਆਂ ਦੇ ਆਗੂ!ਕਿਸਾਨਾਂ ਨੂੰ ਦਿੱਲੀ ਤੋਂ ਮਿਲੀ ਵੱਡੀ ਸਪੋਟ!

ਦਿੱਲੀ ਸਰਕਾਰ ਪੰਜਾਬ ਦੀ ਤੁਲਨਾ ਵਿੱਚ ਸਿਹਤ ਉਤੇ 3 ਗੁਣਾ ਜ਼ਿਆਦਾ ਅਤੇ ਸਿੱਖਿਆ ਉੱਤੇ 2 ਗੁਣਾ ਜ਼ਿਆਦਾ ਖਰਚ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਤੋਂ ਅਸੰਵੇਦਨਸ਼ੀਲ ਬਜਟ ਹੈ। ਸਰਕਾਰ ਨੇ ਨਾ ਤਾਂ ਲੋਕਾਂ ਦੇ ਕਲਿਆਣ ਉਤੇ ਧਿਆਨ ਕੇਂਦਰਿਤ ਕੀਤਾ ਹੈ, ਨਾ ਹੀ ਉਨ੍ਹਾਂ ਕੋਵਿਡ ਦੇ ਬਾਅਦ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਵਿੱਚ ਕੋਈ ਰਾਹਤ ਦਿੱਤੀ ਹੈ। ਇਸ ਬਜਟ ਰਾਹੀਂ ਕੈਪਟਨ ਸਰਕਾਰ ਆਉਣ ਵਾਲੀਆਂ ਚੋਣਾਂ ਲਈ ਪੰਜਾਬ ਦੇ ਲੋਕਾਂ ਨੂੰ ਲੋਲੀਪੋਪ ਦੇ ਰਹੀ ਹੈ।

ਹਾਈਕਮਾਂਡ ਤੋਂ ਖੜ੍ਹਕਿਆ ਫੋਨ,ਨਵਜੋਤ ਸਿੱਧੂ ਦੀ ਖੁੱਲ੍ਹੀ ਕਿਸਮਤ!2022 ਦੀਆਂ ਚੋਣਾਂ ‘ਚ ਹੋਊ ਵੱਡਾ ਧਮਾਕਾ

ਐਫਆਰਬੀਐਮ ਐਕਟ
ਚੀਮਾ ਨੇ ਕਿਹਾ ਕਿ ਇਸ ਵਿਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੈਸ਼ਨ ਵਿੱਚ ਸਰਕਾਰ ਨੇ ਇਕ ਬਿੱਲ ਪਾਸ ਕੀਤਾ ਜਿਸ ਰਾਹੀਂ ਕੇਂਦਰ ਸਰਕਾਰ ਨੂੰ ਬਿਜਲੀ ਨੂੰ ਰੈਗੁਲੈਸ਼ਨ ਕਰਨ ਦੀ ਸ਼ਕਤੀ ਦੇ ਦਿੱਤੀ ਹੈ। ਕੈਪਟਨ ਸਰਕਾਰ ਕੇਂਦਰ ਤੋਂ ਜ਼ਿਆਦਾ ਪੈਸਾ ਉਧਾਰ ਲੈ ਕੇ ਬਿਜਲੀ ਸੁਧਾਰਾਂ ਨੂੰ ਲਾਗੂ ਕਰਨ ਜਾ ਰਹੀ ਹੈ। ਇਸ ਨਾਲ ਸੂਬਾ ਸਰਕਾਰ ਦੀ ਸਬਸਿਡੀ ਦੇਣ ਦੀ ਸ਼ਕਤੀ ਘੱਟ ਹੋਵੇਗੀ ਅਤੇ ਬਿਜਲੀ ਦਾ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਜਾਵੇਗਾ। ਇਸਦਾ ਮਤਲਬ ਇਹ ਹੈ ਕਿ ਗਰੀਬਾਂ ਨੂੰ ਬਿਜਲੀ ਵਿੱਚ ਮਿਲਣ ਵਾਲੀ ਸਬਸਿਡੀ ਹੁਣ ਕੇਂਦਰ ਸਰਕਾਰ ਤੈਅ ਕਰੇਗੀ।

ਹਰਜੀਤ ਗਰੇਵਾਲ ਨੇ ਫਿਰ ਲਿਆ ਕਿਸਾਨਾਂ ਨਾਲ ਪੰਗਾ!ਪਤਾ ਲੱਗਣ ‘ਤੇ ਤੱਤੇ ਹੋਏ ਕਿਸਾਨ

ਉਨ੍ਹਾਂ ਕਿਹਾ ਕਿ ਜੋ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੀ ਹੈ, ਉਹ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਬਿਜਲੀ ਸੁਧਾਰ ਕਾਨੂੰਨਾਂ ਨੂੰ ਵਾਪਸ ਲਵੇ। ਪ੍ਰੰਤੂ ਜਿਸ ਸੂਬੇ ਦੇ ਉਹ ਕਿਸਾਨ ਹਨ, ਉਸੇ ਸੂਬੇ ਦੀ ਸਰਕਾਰ ਕੇਂਦਰ ਦੇ ਬਿਜਲੀ ਸੁਧਾਰ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੈਪਟਨ ਅਮਰਿੰਦਰ ਨੇ ਨਾ ਕੇਵਲ ਪੰਜਾਬ ਦੇ ਕਿਸਾਨਾਂ ਨੂੰ ਵੀ ਪਿੱਛੇ ਧੱਕ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button