Breaking NewsD5 specialIndiaNewsPunjab

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮਾਲ ਪਟਵਾਰੀਆਂ ਦੇ 1090 ਅਹੁਦਿਆਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਮਾਲ ਵਿਭਾਗ ‘ਚ 1090 ਮਾਲ ਪਟਵਾਰੀਆਂ ਦੇ ਅਹੁਦਿਆਂ ਨੂੰ ਭਰਨ ਦੀ ਪਰਿਕ੍ਰਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮਾਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਜਨਰਲ ਵਰਗ ਲਈ 406, ਜਨਰਲ ਵਰਗ ਦੇ ਆਰਥਿਕ ਤੌਰ ‘ਤੇ ਪੱਛੜੇ ਵਰਗ ਲਈ 117, ਅਨੁਸੂਚਿਤ ਜਾਤੀਆਂ ਦੇ ਅਧੀਨ ਬੀ.ਐਮ. ਲਈ 117, ਐਸ.ਸੀ (ਆਰ.ਓ. ) ਲਈ 91 , ਬੈਕਵਰਡ ਕਲਾਸਿਜ਼ ਲਈ 114 ਅਹੁਦੇ ਭਰੇ ਜਾਣਗੇ।

ਸਰਕਾਰ ਤੋਂ ਬੇਖੌਫ ਧਾਕੜ ਅਫ਼ਸਰ ਦੀ ਧਮਾਕੇਦਾਰ Interview, ਵੱਡੇ ਲੀਡਰਾਂ ਦੀਆਂ ਖੋਲ੍ਹੀਆਂ ਪੋਲਾਂ

ਇਸੇ ਤਰ੍ਹਾਂ ਸਾਬਕਾ ਫੌਜੀਆਂ ਲਈ ਰਾਖਵੇਂ ਅਹੁਦਿਆਂ ‘ਚ ਜਨਰਲ ਵਰਗ ਲਈ 93, ਅਨੁਸੂਚਿਤ ਜਾਤੀਆਂ ਦੇ ਅਧੀਨ ਬੀ.ਐਮ. ਲਈ 27, ਐਸ.ਸੀ (ਆਰ.ਓ.) ਲਈ 26, ਬੈਕਵਰਡ ਕਲਾਸਿਜ਼ ਲਈ 21 ਅਹੁਦੇ ਭਰੇ ਜਾਣਗੇ।ਕਾਂਗੜ ਨੇ ਦੱਸਿਆ ਕਿ ਖੇਡ ਕੋਟੇ ਅਧੀਨ ਜਨਰਲ ਵਰਗ ਲਈ 20, ਅਨੁਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 10, ਐਸ.ਸੀ (ਆਰ.ਓ.) ਲਈ 6 ਅਹੁਦੇ ਭਰੇ ਜਾਣਗੇ।

Sukhbir Badal ‘ਤੇ Corona Virus ਪਿਆ ਭਾਰੂ!

ਇਸ ਤੋਂ ਇਲਾਵਾ ਫ੍ਰੀਡਮ ਫਾਇਟਰ ਕੋਟੇ ਅਧੀਨ 13 ਅਹੁਦੇ ਭਰੇ ਜਾਣਗੇ। ਇਹ ਅਹੁਦੇ ਮਾਲ ਵਿਭਾਗ ਵਿੱਚ ਪੇ ਸਕੇਲ 10300 – 34800 3200 ਗ੍ਰੇਡ ਪੇ ਅਧੀਨ ਭਰੇ ਜਾਣਗੇ। ਇਸ ਭਰਤੀ ਨੂੰ ਜ਼ਲਦ ਪੂਰਾ ਕਰਨ ਲਈ ਪੰਜਾਬ ਅਧੀਨ ਸੇਵਾਵਾਂ ਬੋਰਡ ਨੂੰ ਕਿਹਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button