ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਐਲਾਨ, ਅਧਿਆਪਕਾਂ ਲਈ …
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਐਲਾਨ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕ ਨਵੰਬਰ ਤੇ ਦਸੰਬਰ ਮਹੀਨੇ ਵਿਚ 2 ਤੋਂ ਵੱਧ ਇਤਫਾਕੀਆ ਛੁੱਟੀਆਂ ਨਹੀਂ ਲੈ ਸਕਣਗੇ। ਵਿਭਾਗ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਅਧਿਆਪਕ ਪੂਰਾ ਸਾਲ ਛੁੱਟੀਆਂ ਘੱਟ ਲੈਂਦੇ ਹਨ। ਬਾਅਦ ਵਿਚ ਆਪਣੀਆਂ ਇਤਫਾਕੀਆ ਛੁੱਟੀਆਂ ਪੂਰੀਆਂ ਕਰਨ ਦੇ ਉਦੇਸ਼ ਨਾਲ ਸਾਲ ਦੇ ਅਖੀਰਲੇ ਮਹੀਨਿਆਂ ਵਿਚ ਇਕੱਠੀਆਂ ਛੁੱਟੀਆਂ ਲੈਂਦੇ ਹਨ, ਹੁਣ ਨਹੀਂ ਲੈ ਸਕਣਗੇ।
Read Also ਸਕੂਲੀ ਵਿਦਿਆਰਥਣ ਦੇ ਬੈਗ `ਚੋਂ ਮਿਲੀ ਮਾਰੂ ਚੀਜ਼, ਵੇਖੋ LIVE ਤਸਵੀਰਾਂ
ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ `ਤੇ ਅਸਰ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਦੇ ਪੇਪਰ ਵੀ ਹੋਣੇ ਹੁੰਦੇ ਹਨ, ਜਿਸ ਕਰ ਕੇ ਵਿਦਿਆਰਥੀ ਪੜ੍ਹਾਈ `ਚ ਪਿੱਛੇ ਰਹਿ ਜਾਂਦੇ ਹਨ। ਇਥੋਂ ਤੱਕ ਕਿ ਇਤਫਾਕੀਆ ਛੁੱਟੀਆਂ ਦੇ ਅਖੀਰਲੇ ਮਹੀਨਿਆਂ ਵਿਚ ਲੈਣ ਨਾਲ ਜਿਥੇ ਬੱਚਿਆਂ ਦੀ ਪੜ੍ਹਾਈ `ਤੇ ਅਸਰ ਪੈਂਦਾ ਹੈ, ਉਥੇ ਹੀ ਸਕੂਲ ਦਾ ਪ੍ਰਬੰਧ ਚਲਾਉਣ ਵਿਚ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.