ਲੁਧਿਆਣਾ ਧਮਾਕਾ ਮਾਮਲਾ : ਜਾਂਚ ਏਜੰਸੀਆਂ ਨੇ ਖੰਨਾ ਪੁਲਿਸ ਦੇ 2 ਸਾਬਕਾ SHO ਅਤੇ ਇੱਕ ਕਾਂਸਟੇਬਲ ਤੋਂ ਕੀਤੀ ਪੁੱਛਗਿਛ
ਲੁਧਿਆਣਾ : ਲੁਧਿਆਣਾ ਧਮਾਕਾ ਮਾਮਲੇ ‘ਚ ਜਾਂਚ ਏਜੰਸੀਆਂ ਲਗਾਤਾਰ ਸਾਵਧਾਨ ਹਨ ਅਤੇ ਤੇਜ਼ੀ ਨਾਲ ਮਾਮਲੇ ਦੀ ਛਾਣਬੀਣ ਕਰ ਰਹੀਆਂ ਹਨ। ਇਸ ਕੜੀ ‘ਚ ਜਾਂਚ ਏਜੰਸੀਆਂ ਨੇ ਖੰਨਾ ਪੁਲਿਸ ਦੇ 2 ਸਾਬਕਾ ਐਸਐਚਓ ਅਤੇ ਇੱਕ ਕਾਂਸਟੇਬਲ ਤੋਂ ਵੀ ਪੁੱਛਗਿਛ ਕੀਤੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਨਾਲ ਗਗਨਦੀਪ ਨੇ ਜੇਲ੍ਹ ‘ਚ ਗੱਲਬਾਤ ਕੀਤੀ ਸੀ। ਇੰਨਾ ਹੀ ਨਹੀਂ ਗਗਨਦੀਪ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਅਕਸਰ ਕਾਂਸਟੇਬਲ ਦੀ ਕਾਰ ਇਸਤੇਮਾਲ ਕਰਦਾ ਸੀ, ਇਨ੍ਹਾਂ ਲਿੰਕਾਂ ਨੂੰ ਖੰਗਾਲਣ ਲਈ ਪੁੱਛਗਿਛ ਕੀਤੀ ਗਈ ਹੈ।
ਸਵੇਰੇ ਹੀ ‘ਆਪ’ ਆਗੂ ਦਾ ਵੱਡਾ ਧਮਾਕਾ ਸੋਚਾਂ ‘ਚ ਪਾਈ ਚੰਨੀ ਸਰਕਾਰ !
ਦੱਸ ਦਈਏ ਕਿ ਜਰਮਨੀ ਪੁਲਿਸ ਨੇ ਮੰਗਲਵਾਰ ਨੂੰ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਵਿੰਦਰ ਨੇ ਲੁਧਿਆਣਾ ਵਿਸਫੋਟ ਲਈ ਸਪਲਾਈ ਕਰਤਾ ਦਾ ਕੰਮ ਕੀਤਾ ਸੀ ਅਤੇ ਉਹ ਅਜਿਹੇ ਕਈ ਹੋਰ ਵਿਸਫੋਟਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਗ੍ਰਿਫ਼ਤਾਰ ਆਰੋਪੀ ‘ਤੇ ਭਾਰਤ ਦੇ ਹੋਰ ਮੈਟਰੋ ਸ਼ਹਿਰਾਂ ‘ਚ ਵੀ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਸਾਜਿਸ਼ ਰਚਣ ਦਾ ਇਲਜ਼ਾਮ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.