Breaking NewsD5 specialNewsPress NotePunjab

ਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਲਈ 59 ਕੇਂਦਰ ਸਥਾਪਤ ਕੀਤੇ: ਬਲਬੀਰ ਸਿੰਘ ਸਿੱਧੂ

ਹੁਣ ਤੱਕ ਕਾਲੇ ਪੀਲੀਏ ਲਈ 1.83 ਲੱਖ ਵਿਅਕਤੀਆਂ ਦੀ ਕੀਤੀ ਜਾਂਚ ਅਤੇ 91,403 ਮਰੀਜਾਂ ਦਾ ਕੀਤਾ ਮੁਫ਼ਤ ਇਲਾਜ

ਚੰਡੀਗੜ੍ਹ : ਉੱਚ ਜੋਖਮ ਵਾਲੇ ਸਮੂਹਾਂ ਨੂੰ ਮੈਡੀਕਲ ਸੇਵਾਵਾਂ ਦੇਣ ਦੇ ਮੱਦੇਨਜਰ, ਪੰਜਾਬ ਵਿੱਚ ਸਾਲ 2017 ਤੋਂ 2020 ਤੱਕ ਕਾਲੇ ਪੀਲੀਏ ਦੇ ਇਲਾਜ ਕੇਂਦਰਾਂ ਦੀ ਗਿਣਤੀ ਵਧਾ ਕੇ 59 ਕਰ ਦਿੱਤੀ ਗਈ ਹੈ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਮਾਡਲ ਦੀ ਤਰਜ਼ ’ਤੇ ਹੁਣ ਭਾਰਤ ਸਰਕਾਰ ਨੇ ਅਜਿਹੇ ਮਰੀਜਾਂ ਦੇ ਇਲਾਜ ਲਈ ਰਾਸਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ (ਐਨਵੀਐਚਸੀਪੀ) ਸ਼ੁਰੂ ਕੀਤਾ ਹੈ। ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇਸ ਵਿੱਚ ਕਾਲੇ ਪੀਲੀਏ ਦਾ ਮੁਫ਼ਤ ਇਲਾਜ ਸੁਰੂ ਕਰਨ ਵਾਲਾ ਪਹਿਲਾ ਸੂਬਾ ਹੈ। ਹੁਣ ਤੱਕ ਸੂਬੇ ਵਿਚ ਕਾਲੇ ਪੀਲੀਏ ਲਈ 1.83 ਲੱਖ ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਕਾਲੇ ਪੀਲੀਏ ਲਈ 91,403 ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਇਹ 59 ਇਲਾਜ ਕੇਂਦਰ ਸਾਰੇ 22 ਜ਼ਿਲ੍ਹਾਂ  ਹਸਪਤਾਲਾਂ, 3 ਜੀ.ਐੱਮ.ਸੀਜ਼, 13 ਏ.ਆਰ.ਟੀ. ਸੈਂਟਰ, 11 ਓ.ਐੱਸ.ਟੀ. ਸਾਈਟਾਂ, 9 ਕੇਂਦਰੀ ਜੇਲਾਂ, 1 ਐਸਡੀਐਚ ਵਿੱਚ ਕਾਰਜਸ਼ੀਲ ਹਨ।

ਬਲਦੇਵ ਸਿਰਸਾ ਨੇ ਸਟੇਜ ਤੋਂ ਕਰਤਾ ਵੱਡਾ ਐਲਾਨ!ਪੰਡਾਲ ’ਚ ਬੈਠੇ ਕਿਸਾਨਾਂ ਨੇ ਖੜ੍ਹੇ ਹੋ ਮਾਰੇ ਲਲਕਾਰੇ

ਉਹਨਾਂ ਕਿਹਾ ਕਿ ਹੈਪਟੋਲੋਜੀ ਵਿਭਾਗ, ਪੀ.ਜੀ.ਆਈ., ਚੰਡੀਗੜ, ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਅਤੇ ਪਟਿਆਲਾ ਨਾਮੀ 3 ਮਾਡਲ ਟ੍ਰੀਟਮੈਂਟ ਸੈਂਟਰ ਕਾਲੇ ਪੀਲੀਏ ਦੇ ਪ੍ਰਬੰਧਨ ਲਈ ਸੂਬੇ ਦੇ ਮੈਡੀਕਲ ਮਾਹਰਾਂ ਅਤੇ ਡਾਕਟਰਾਂ ਦੀ ਸਮਰੱਥਾ ਵਿੱਚ ਵਾਧੇ ਲਈ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ 93 ਫ਼ੀਸਦ ਦੀ ਦਰ ਨਾਲ ਲਗਭਗ 74,000 ਮਰੀਜਾਂ ਨੇ ਆਪਣਾ ਪੂਰਾ ਇਲਾਜ ਕਰਵਾਇਆ। ਸਾਰੇ ਬੇਸਲਾਈਨ ਟੈਸਟ, ਵਾਇਰਲ ਲੋਡ ਟੈਸਟ ਅਤੇ ਇਲਾਜ ਬਿਨਾਂ ਕਿਸੇ ਪਰੇਸ਼ਾਨੀ ਤੋਂ ਸਾਰੇ ਮਰੀਜਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਕੈਪਟਨ ਸਰਕਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀ ਇਸ ਪਹਿਲਕਦਮੀ ਬਾਰੇ ਦੱਸਦੇ ਹੋਏ ਸ. ਸਿੱਧੂ ਨੇ ਕਿਹਾ ਕਿ ਸਾਲ 2017 ਵਿਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਧੀਨ ਸਾਰੇ ਓਐਸਟੀ ਸੈਂਟਰਾਂ ਵਿਖੇ 13 ਏ.ਆਰ.ਟੀ. ਸੈਂਟਰਾਂ ਅਤੇ ਇੰਟਰਾਵੇਨਸ ਡਰੱਗ ਯੂਜਰਜ ਵਿੱਚ ਕਾਲੇ ਪੀਲੀਏ ਦੀ ਜਾਂਚ ਅਤੇ ਪ੍ਰਬੰਧਨ ਸ਼ੁਰੂ ਕਰਨ ਲਈ ਵੀ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਲਗਭਗ 28,000 ਐਚਆਈਵੀ ਪਾਜੇਟਿਵ ਵਿਅਕਤੀਆਂ ਦੀ ਕਾਲੇ ਪੀਲੀਏ ਲਈ ਜਾਂਚ ਕੀਤੀ ਗਈ ਅਤੇ 2600 ਤੋਂ ਵੱਧ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ।

BIG BREAKING ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਦੇਖੋ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਸ. ਸਿੱਧੂ ਨੇ ਕਿਹਾ ਕਿ ਇਹਨਾਂ ਮੁਫਤ ਸੇਵਾਵਾਂ ਸਦਕਾ ਸਾਰੇ ਮਰੀਜਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਕਾਲੇ ਪੀਲੀਏ ਦੀਆਂ ਦਵਾਈਆਂ ਮਹਿੰਗੀਆਂ ਹਨ ਅਤੇ ਇਸ ਦਾ ਖਰਚ ਬਹੁਤ ਜ਼ਿਆਦਾ ਹੈ। ਜੇਲਾਂ ਵਿੱਚ ਉੱਚ ਜੋਖਮ ਵਾਲੇ ਸਮੂਹਾਂ ਨੂੰ ਸੁਰੱਖਿਅਤ ਕਰਨ ਲਈ ਕੀਤੀ ਕਾਰਵਾਈ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਫਾਊਂਡੇਸਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਅਤੇ ਕਲਿੰਟਨ ਹੈਲਥ ਐਕਸੈਸ ਇਨੀਸੀਏਟਿਵ ਦੇ ਸਹਿਯੋਗ ਨਾਲ ਕਾਲੇ ਪੀਲੀਏ ਲਈ ਜੇਲ ਕੈਦੀਆਂ ਦੀ ਜਾਂਚ ਸੁਰੂ ਕਰਨ ਵਾਲਾ ਵੀ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ, ਜਿਸ ਤਹਿਤ 9 ਕੇਂਦਰੀ ਜੇਲਾਂ ਦੇ 15,000 ਕੈਦੀਆਂ ਦੀ ਜਾਂਚ ਕੀਤੀ ਗਈ ਅਤੇ ਹੁਣ ਤੱਕ 1300 ਕੈਦੀਆਂ ਦਾ ਕਾਲੇ ਪੀਲੀਏ ਲਈ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਉੱਚ ਜੋਖਮ ਵਾਲੇ ਹੋਰ ਸਮੂਹਾਂ ਦੀ ਵੀ ਜਾਂਚ ਸੁਰੂ ਕੀਤੀ ਗਈ ਜਿਸ ਵਿੱਚ ਗਰਭਵਤੀ ਮਹਿਲਾਵਾਂ ਸਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button