Breaking NewsD5 specialNewsPunjabTop News

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਅੰਦਾਜ਼ ‘ਚ ਮਨਾਈ ਰੱਖੜੀ

ਪਟਿਆਲਾ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਰੱਖੜੀ ਦੇ ਖਾਸ ਤਿਉਹਾਰ ਨੂੰ ਹੋਰ ਔਰਤਾਂ ਦੇ ਨਾਲ ਮਿਲ ਕੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ‘ਤੇ ਰੱਖੜੀ ਦੇ ਸੈਲੀਬ੍ਰੇਸ਼ਨ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ।

🔴LIVE :ਕਿਸਾਨਾਂ ਅੱਗੇ ਝੁਕੀ ਸਰਕਾਰ,ਸੱਦੀ ਮੀਟਿੰਗ, ਜਥੇਬੰਦੀਆਂ ਦਾ ਵੱਡਾ ਐਲਾਨ,ਬੰਦ ਹੋਵੇਗਾ ਪੰਜਾਬ !

ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰ ਲਿਖਿਆ – ਮੇਰੇ ਦਫ਼ਤਰ ‘ਚ ਇਹਨਾਂ ਭੈਣਾਂ ਨੇ ਮੈਨੂੰ ਵੀ ਰੱਖੜੀ ਬੰਨ੍ਹੀ ਤੇ ਮੈਂ ਵੀ ਇਹਨਾਂ ਨੂੰ ਰੱਖੜੀ ਬੰਨ੍ਹ ਕੇ ਇਹ ਯਾਦ ਦਿਵਾਇਆ ਕਿ ਇਹ ਤਿਉਹਾਰ ਜਿੱਥੇ ਇੱਕ ਭਰਾ ਨੂੰ ਇੱਕ ਭੈਣ ਦੀ ਰਾਖੀ ਕਰਨਾ ਸਿਖਾਉਂਦਾ ਹੈ, ਉੱਥੇ ਹੀ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਰਾਖੀ ਖੁਦ ਵੀ ਕਰਨੀ ਹੈ। ਅੱਜ ਰੱਖੜੀ ਦੇ ਤਿਉਹਾਰ ਮੌਕੇ ਸਾਰੀਆਂ ਭੈਣਾਂ ਆਪਣੇ ਆਪ ਨੂੰ ਤੇ ਇੱਕ ਦੂਜੇ ਨੂੰ ਰੱਖੜੀ ਬੰਨ੍ਹ ਕੇ ਇਹ ਪ੍ਰਣ ਕਰਨ ਕਿ ਉਹ ਖੁਦ ਦੀ ਤੇ ਇੱਕ ਦੂਜੇ ਦੀ ਰਾਖੀ ਕਰਨ ਲਈ ਹਮੇਸ਼ ਤਿਆਰ ਰਹਿਣਗੀਆਂ। ਤੁਸੀਂ ਆਪਣੇ ਰਾਖੇ ਖੁਦ ਬਣੋ, ਆਪਣੇ ਆਪ ਤੇ ਇੱਕ ਦੂਜੇ ਦੇ ਹੱਕਾਂ ਲਈ ਲੜੋ, ਤੇ ਆਪਸੀ ਸਾਂਝ ਬਣਾ ਕੇ ਰੱਖੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button