ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ, ਲਾਕਡਾਊਨ ਵਧੇਗਾ ਜਾਂ ਨਹੀਂ !
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਮਈ ਨੂੰ ਪੰਜਾਬ ਸਿਵਲ ਸੱਕਤਰੇਤ ਵਿੱਚ ਮੁੱਖ ਮੰਤਰੀ ਦੇ ਕਮੇਟੀ ਰੂਮ ਚ ਹੋਣ ਵਾਲੀ ਵਾਲੀ ਮੰਤਰੀ ਮੰਡਲ ਦੀ ਪ੍ਰਧਾਨਗੀ ਕਰਨਗੇ। ਮੁੱਖ ਮੰਤਰੀ ਕੈਪਟਨ ਵੱਲੋਂ 18 ਮਈ ਨੂੰ ਸੂਬੇ ‘ਚ ਕਰਫਿਊ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਲਾਕਡਾਊਨ ਦੀ ਸਥਿਤੀ ਲਾਗੂ ਕਰ ਦਿੱਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਵੀ ਦੇਸ਼ ਭਰ ‘ਚ 31 ਮਈ ਤੱਕ ਲਾਕਡਾਊਨ ਲਾਗੂ ਹੈ।
BIG BREAKING | ਸਵੇਰੇ ਸਵੇਰੇ ਵੱਡੀ ਖ਼ਬਰ, ਫਰਾਰ ਹੋਇਆ ਕਰੋਨਾ ਵਾਇਰਸ ਦਾ ਮਰੀਜ਼
ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਧ ਦੀ ਪ੍ਰਧਾਨਗੀ ‘ਚ ਹੋਣ ਵਾਲੀ ਕੈਬਨਿਟ ਦੀ ਬੈਠਕ ‘ਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਲਾਕਡਾਊਨ ਨੂੰ 31 ਮਈ ਤੋਂ ਬਾਅਦ ਵਧਾਇਆ ਜਾਵੇ ਜਾਂ ਨਾ। ਇਸ ਨੂੰ ਦੇਖਦੇ ਹੋਏ ਕੈਬਨਿਟ ਸਾਰੇ ਪਹਿਲੂਆਂ ‘ਤੇ ਚਰਚਾ ਕਰੇਗੀ। ਬੈਠਕ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ, ਜਿਸ ‘ਚ ਸਾਰੇ ਮੰਤਰੀ ਪਹਿਲਾਂ ਵਾਂਗ ਕੈਬਨਿਟ ਦੀ ਬੈਠਕ ‘ਚ ਸ਼ਾਮਲ ਹੋਣਗੇ।
🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156
ਹੁਣ ਤੱਕ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੈਬਨਿਟ ਦੀਆਂ ਬੈਠਕਾਂ ਹੋ ਰਹੀਆਂ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ ‘ਚ ਸਰਕਾਰ ਵਲੋਂ ਸੂਬੇ ‘ਚ ਕੋਰੋਨਾ ਵਾਇਰਸ ਕਾਰਣ ਪੈਦਾ ਹੋਏ ਆਰਥਿਕ ਹਾਲਾਤ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਪਿਛਲੇ 2 ਮਹੀਨੇ ‘ਚ ਕਰਫਿਊ/ਲਾਕਡਾਊਨ ਕਾਰਣ ਆਰਥਿਕ ਸਥਿਤੀ ਨੂੰ ਭਾਰੀ ਝਟਕਾ ਲੱਗਾ ਸੀ ਕਿਉਂਕਿ ਕਰਫਿਊ ਕਾਰਨ ਆਰਥਿਕ ਆਮਦਨ ਦੇ ਸਾਰੇ ਸਾਧਨ ਬੰਦ ਹੋ ਕੇ ਰਹਿ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.