PunjabTop News

ਪੰਜਾਬ ਭਰ ਚ ਪੁਲਸ ਦੁਆਰਾ ਕੀਤੀ ਜਾ ਰਹੀ ਛਾਪਮੇਾਰੀ

ਪੰਜਾਬ ਪੁਲਸ ਦੁਆਰਾ ਪੰਜਾਬ ਭਰ ਚ ਅੱਜ ਸਵੇਰ ਤੋਂ ਛਾਪਮੇਾਰੀ ਜਾਰੀ ਹੈ। ਜੇ ਗੱਲ ਕਰੀਏ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਡੀ ਸੰਖਿਆ ‘ਚ ਪੁਲਿਸ ਫੋਰਸ ਨੇ ਕਈ ਇਲਾਕਿਆਂ ‘ਚ ਘਰੋਂ-ਘਰੀ ਜਾ ਕੇ ਸਰਚ ਕੀਤੀ। ਪੁਲਿਸ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਇੱਕੋ ਸਮੇਂ ‘ਤੇ ਜੰਡਿਆਲਾ, ਮਜੀਠਾ, ਅਜਨਾਲਾ, ਰਈਆ, ਮਹਿਤਾ, ਬਾਬਾ ਬਕਾਲਾ ਸਮੇਤ ਦਰਜਨ ਦੇ ਕਰੀਬ ਕਸਬਿਆਂ ਦੇ ਚਰਚਿਤ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਖੁਦ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ ‘ਚ ਛਾਪੇਮਾਰੀ ਦੀ ਅਗਵਾਈ ਕੀਤੀ।
ਪੁਲਿਸ ਵੱਲੋਂ ਥਾਵਾਂ ‘ਤੇ ਸਰਚ ਅਭਿਆਨ ਚਲਾਇਆ ਗਿਆ, ਜਿੱਥੋਂ ਅਕਸਰ ਨਸ਼ੇ ਦੀ ਵਿਕਰੀ ਬਾਬਤ ਸ਼ਿਕਾਇਤਾਂ ਤੇ ਵੀਡੀਓਜ ਚਰਚਾ ਦਾ ਵਿਸ਼ਾ ਬਣਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button