Breaking NewsD5 specialIndiaNewsPunjab

ਪੰਜਾਬ ਬਾਰਡਰ ‘ਤੇ ਰਾਤ ਦੇ ਹਨ੍ਹੇਰੇ ‘ਚ ਘੁਸੇ 2 ਪਾਕਿਸਤਾਨੀ ਡਰੋਨ, BSF ਜਵਾਨਾਂ ਵੱਲੋਂ ਫਾਈਰਿੰਗ

ਫਰੀਦਕੋਟ : ਭਲੇ ਹੀ ਅੰਤਰਰਾਸ਼ਟਰੀ ਸਮੁਦਾਏ ਨੇ ਪਾਕਿਸਤਾਨ ਨੂੰ ਉਸਦੀਆਂ ਨਾਪਾਕ ਹਰਕਤਾਂ ਦੇ ਚੱਲਦੇ ਅਲੱਗ ਕਰ ਦਿੱਤਾ ਹੈ ਪਰ PAK ਸੁਧਰਣ ਦਾ ਨਾਮ ਨਹੀਂ ਲੈ ਰਿਹਾ। ਇੱਕ ਵਾਰ ਫਿਰ ਤੋਂ ਭਾਰਤ-ਪਾਕਿ ਸਰਹੱਦੀ ਇਲਾਕੇ ‘ਚ ਫਿਰੋਜ਼ਪੁਰ ਦੀ ਬੀ.ਓ.ਪੀ. ਸ਼ਾਮੇ ਦੇ ਪਿੰਡ ਟੇਂਡੀ ਵਾਲਾ ਵਿਖੇ ਬੀਤੀ ਰਾਤ 2 ਵਾਰ ਪਾਕਿਸਤਾਨ ਡਰੋਨ ਦੇ ਦਾਖਲ ਹੋਣ ਦੀ ਸੂਤਰਾਂ ਤੋਂ ਸੂਚਨਾ ਮਿਲੀ ਹੈ। ਭਾਰਤ ਦੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਜਦੋਂ 8 ਵਜ ਕੇ 48 ਮਿੰਟ ‘ਤੇ ਦੂਜੀ ਵਾਰ ਦਾਖਲ ਹੋਇਆ ਤਾਂ ਬੀ.ਐੱਸ.ਐੱਫ. ਦੀ 136 ਬਟਾਲੀਅਨ ਵਲੋਂ ਡਰੋਨ ‘ਤੇ ਫਾਇਰਿੰਗ ਕੀਤੀ ਗਈ।

BIG BREAKING || Musharraf ਨੂੰ ਵੱਡੀ ਰਾਹਤ, Lahore High Court ਨੇ ਸੁਣਾਇਆ ਆਹ ਫੈਸਲਾ

ਇਸ ਦੌਰਾਨ ਪੁਲਿਸ ਨੂੰ ਖੂਫੀਆ ਏਜੰਸੀਆਂ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਕੁਝ ਸਮੇਂ ‘ਚ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਵਾਲੇ ਇਲਾਕਿਆਂ ‘ਚ ਪਾਕਿਸਤਾਨ ਦੇ ਕਈ ਡਰੋਨ ਭਾਰਤੀ ਸੀਮਾ ‘ਚ ਜਾਸੂਸੀ ਕਰਨ ਦੇ ਇਰਾਦੇ ਨਾਲ ਪਰਵੇਸ਼ ਕਰ ਚੁੱਕੇ ਹਨ। ਇਹਨਾਂ ਵਿਚੋਂ ਕਈਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਗਿਰਾ ਦਿੱਤਾ ਹੈ ਤਾਂ ਕਈਆਂ ਦਾ ਮੂਵਮੈਂਟ ਦੇਖਿਆ ਗਿਆ। ਇੱਕ ਵਾਰ ਇਸੇ ਤਰ੍ਹਾਂ ਦੇ ਡਰੋਨ ਸੋਮਵਾਰ ਰਾਤ ਕਰੀਬ 8.45 ‘ਤੇ ਦੋ ਡਰੋਨ ਦੇਖੇ ਗਏ। ਇਸ ‘ਤੇ ਜਵਾਨਾਂ ਨੇ ਇਸ ਡਰੋਨ ‘ਤੇ ਫਾਇਰਿੰਗ ਕੀਤੀ।

ਇਸ ਪਵਿੱਤਰ ਅਸਥਾਨ ਦਾ ਇਤਿਹਾਸ ਸੁਣਕੇ ਸਿੱਖ ਹੋਣ ‘ਤੇ ਹੋਵੇਗਾ ਮਾਣ, ਬੱਚਿਆਂ ਨੂੰ ਜਰੂਰ ਦਿਖਾਓ ਇਹ Video

ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਪਾਕਿਸਤਾਨੀ ਡਰੋਨਾਂ ਦੇ ਭਾਰਤੀ ਸਰਹੱਦ ‘ਚ ਵੜਨ ਨੂੰ ਲੈ ਕੇ ਬੀਐਸਐਫ ਦੇ ਅਧਿਕਾਰੀਆਂ ਦੁਆਰਾ ਪਾਕਿਸਤਾਨੀ ਰੇਂਜਰਾਂ ਦੇ ਨਾਲ ਫਲੈਗ ਮੀਟਿੰਗ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਪੰਜਾਬ ਦੇ ਹੀ ਹੁਸੈਨੀਵਾਲਾ ਬਾਰਡਰ ‘ਤੇ ਪਾਕਿਸਤਾਨ ਦੇ 3 ਡਰੋਨ ਦੇਖੇ ਗਏ ਸਨ। ਬੀਐਸਐਫ ਦੇ ਜਵਾਨਾਂ ਨੇ ਇਨ੍ਹਾਂ ਡਰੋਨਾਂ ‘ਤੇ ਫਾਇਰਿੰਗ ਵੀ ਕੀਤੀ ਪਰ ਪਾਕਿਸਤਾਨੀ ਡਰੋਨ ਆਪਣੀ ਸਰਹੱਦ ‘ਚ ਪਰਤਣ ਵਿੱਚ ਕਾਮਯਾਬ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button